ਵਧੀਆ ਫਲ਼ ਖਰੀਦਣ ਲਈ ਅਪਣਾਓ ਇਹ ਨੁਸਖੇ, ਕਦੇ ਨਹੀਂ ਖਾਓਗੇ ਧੋਖਾ
1.ਕਈ ਫਲ਼ਾਂ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਹੈ ਕਿ ਉਹ ਪੱਕਾ ਹੈ ਜਾਂ ਨਹੀਂ। ਇਹ ਜਾਣਨ ਲਈ ਅੱਗੇ ਦਿੱਤੇ ਜਾ ਰਹੇ ਨੁਸਖ਼ੇ ਤੁਹਾਡੇ ਬੇਹੱਦ ਕੰਮ ਆ ਸਕਦੇ ਹਨ।
2.ਜੇ ਕਾਲ਼ੇ ਅੰਗੂਰਾਂ ਦਾ ਰੰਗ ਹਲ਼ਕਾ ਹੈ ਤੇ ਤੋੜਨ ਵਿੱਚ ਮਿਹਨਤ ਲੱਗ ਰਹੀ ਹੈ ਤਾਂ ਇਸ ਦਾ ਮਤਲਬ ਕਿ ਇਹ ਪੱਕੇ ਹੋਏ ਹਨ।
3.ਜੇ ਕੇਲੇ ’ਤੇ ਹਲ਼ਕੇ ਕਾਲ਼ੇ ਜਾਂ ਭੂਰੇ ਰੰਗ ਦੇ ਨਿਸ਼ਾਨ ਪੈ ਜਾਣ ਤੇ ਛਿੱਲੜ ਹਲ਼ਕੀ ਜਿਹੀ ਨਰਮ ਹੋ ਜਾਵੇ ਤਾਂ ਇਹ ਪੱਕ ਗਿਆ ਹੈ।
4.ਜੇ ਸਟਰਾਬੇਰੀ ਹਲ਼ਕੀ ਲਾਲ ਹੈ, ਉਸ ’ਤੇ ਦਾਗ਼ ਧੱਬੇ ਨਹੀਂ ਤੇ ਮਿੱਠੀ-ਮਿੱਠੀ ਸੁਗੰਧ ਆ ਰਹੀ ਹੈ ਤਾਂ ਸਟਰਾਬੇਰੀ ਪੱਕ ਗਈ ਹੈ।
5.ਤਰਬੂਜ਼ ਨੂੰ ਵਜਾਉਣ ’ਤੇ ਜੇ ਖੋਖਲੀ ਆਵਾਜ਼ ਆਵੇ ਤਾਂ ਸਮਝ ਲਉ ਕਿ ਤਰਬੂਜ਼ ਪੱਕਾ ਹੋਇਆ ਹੈ।
6.ਪੱਕੇ ਅੰਬ ਦੀ ਪਛਾਣ ਕਰਨਾ ਬਹੁਤ ਆਸਾਨ ਹੈ। ਇਸ ’ਚੋਂ ਮਿੱਠੀ ਸੁਗੰਧ ਆਉਂਦੀ ਹੈ।
7.ਪੱਕਾ ਹੋਇਆ ਸੇਬ ਚਮਕਦਾਰ ਹੁੰਦਾ ਹੈ। ਇਸ ਦਾ ਰੰਗ ਹਲ਼ਕਾ ਹੁੰਦਾ ਹੈ ਤੇ ਇਹ ਥੋੜਾ ਨਰਮ ਹੁੰਦਾ ਹੈ।
8.ਪੱਕੇ ਨਾਰੀਅਲ ਨੂੰ ਵਜਾਉਣ ’ਤੇ ਵੀ ਖੋਖਲੀ ਆਵਾਜ਼ ਆਉਂਦੀ ਹੈ।
9.ਚੰਗਾ ਤੇ ਪੱਕਾ ਅਨਾਰ ਭਾਰਾ ਹੁੰਦਾ ਹੈ।
10.ਲਾਲ ਤੇ ਪੀਲ਼ੇ ਛਿਲਕੇ ਵਾਲਾ ਪਪੀਤਾ ਪੱਕਾ ਹੁੰਦਾ ਹੈ।