ਟੇਸਟੀ ਮੈਕਰੋਨੀ ਪਰੌਂਠਾ

, ,

ਨਾਸ਼ਤੇ ਵਿਚ ਜ਼ਿਆਦਾਤਰ ਲੋਕ ਪਰੌਂਠੇ ਖਾਣਾ ਪਸੰਦ ਕਰਦੇ ਹਨ। ਜੇ ਤੁਸੀਂ ਆਲੂ, ਗੋਭੀ,ਅਤੇ ਮੂਲੀ ਦੇ ਪਰੌਂਠੇ ਖਾ ਕੇ ਬੋਰ ਹੋ ਗਏ ਹੋ ਤਾਂ ਮੈਕਰੋਨੀ ਪਰੌਂਠਾ ਟ੍ਰਾਈ ਕਰੋ। ਇਹ ਸੁਆਦੀ ਹੋਣ ਦੇ ਨਾਲ-ਨਾਲ ਸਿਹਤਮੰੰਦ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
1 ਲੀਟਰ ਪਾਣੀ
180 ਗ੍ਰਾਮ ਮੈਕਰੋਨੀ
2 ਚੱਮਚ ਤੇਲ
1/2 ਟੱਮਟ ਨਮਕ
300 ਗ੍ਰਾਮ ਆਟਾ
2 ਚੱਮਚ ਤੇਲ
200 ਗ੍ਰਾਮ ਆਲੂ(ਉਬਲੇ ਹੋਏ)
1/4 ਚੱਮਚ ਲਾਲ ਮਿਰਚ
1 ਚੱਮਚ ਧਨੀਆ ਪਾਊਡਰ
1 ਚੱਮਚ ਅਦਰਕ
1/2 ਚੱਮਚ ਜੀਰਾ
1/4 ਚੱਮਚ ਸੁੱਕਾ ਅੰਬਚੂਰ ਪਾਊਡਰ
2 ਚੱਮਚ ਧਨੀਆ
ਤੇਲ
ਬਣਾਉਣ ਦੀ ਵਿਧੀ- 1. ਸਭ ਤੋਂ ਪਹਿਲਾਂ ਪਾਣੀ ਵਿਚ ਮੈਕਰੋਨੀ, ਤੇਲ ਅਤੇ ਅੱਧਾ ਚੱਮਚ ਨਮਕ ਪਾ ਕੇ ਉਬਾਲ ਲਓ।
2. ਇਕ ਬਾਊਲ ਵਿਚ ਆਟਾ, ਤੇਲ ਅਤੇ ਅੱਧਾ ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਆਟੇ ਦੀ ਤਰ੍ਹਾਂ ਗੁੰਨ ਲਓ।
3. ਇਕ ਹੋਰ ਬਾਊਲ ਵਿਚ ਆਲੂ,ਉਬਲੀ ਮੈਕਰੋਨੀ,ਨਮਕ, ਲਾਲ ਮਿਰਚ,ਹਰੀ ਮਿਰਚ,ਧਨੀਆ ਪਾਊਡਰ, ਅਦਰਕ, ਜੀਰਾ, ਸੁੱਕਾ ਅੰਬਚੂਰ ਪਾਊਡਰ ਅਤੇ ਧਨੀਆ ਪਾ ਕੇ ਮਿਕਸ ਕਰੋ।
4. ਥੋੜ੍ਹਾ ਜਿਹਾ ਆਟਾ ਲਓ ਅਤੇ ਇਸ ਦਾ ਪੇੜਾ ਬਣਾ ਲਓ। ਫਿਰ ਪੇੜੇ ਨੂੰ ਬੇਲ ਕੇ ਮੈਕਰੋਨੀ ਦੀ ਸਟਫਿੰਗ ਪਾ ਕੇ ਚੰਗੀ ਤਰ੍ਹਾਂ ਬੰਦ ਕਰ ਲਓ।
5. ਫਿਰ ਇਸ ਨੂੰ ਦੁਬਾਰਾ ਬੇਲ ਲਓ। ਇਸ ਤੋਂ ਬਾਅਦ ਪੈਨ ਨੂੰ ਗਰਮ ਕਰਕੇ ਪਰੌਂਠਾ ਪਾ ਦਿਓ ਅਤੇ ਦੋਹਾਂ ਪਾਸਿਆਂ ਤੋਂ ਤੇਲ ਲਗਾ ਕੇ ਚੰਗੀ ਤਰ੍ਹਾਂ ਨਾਲ ਸੇਕ ਲਓ।
6. ਮੈਕਰੋਨੀ ਪਰੌਂਠਾ ਤਿਆਰ ਹੈ। ਇਸ ਨੂੰ ਸਰਵ ਕਰੋ।