ਪਨੀਰ ਵਾਲਾ ਪਾਲਕ ਰੋਲ
ਸਵਾਦੀ ਪਨੀਰ ਪਲਾਕ ਰੋਲ ਦੀ ਰੈਸਿਪੀ। ਜੋ ਖਾਣ ਵਿਚ ਸਵਾਦ ਹੋਣ ਨਾਲ-ਨਾਲ ਤੁਹਾਡੇ ਮਨ ਨੂੰ ਭਾ ਜਾਵੇਗੀ। ਜਾਣੋ ਇਸ ਰੈਸਿਪੀ ਨੂੰ ਬਣਾਉਣ ਦੀ ਵਿਧੀ :-
ਸਮੱਗਰੀ: ਇਕ ਕਪ ਕਣਕ ਦਾ ਆਟਾ, ਇਕ ਕਪ ਦੁੱਧ, 100 ਗ੍ਰਾਮ ਬਰੀਕ ਕਟੀ ਹੋਈ ਪਾਲਕ, ਇਕ ਅੰਡੇ ਦਾ ਘੋਲ, ਤਿੰਨ ਚਮਚ ਮੱਖਣ, ਬਰੀਕ ਕਟੇ ਹੋਏ ਪਿਆਜ, ਦੋ ਲਸਣ ਦੀ ਕਲੀਆਂ, 20 ਗ੍ਰਾਮ ਚੱਦਰ ਪਨੀਰ, 20 ਗ੍ਰਾਮ ਮੋਜੇਰਲਾ ਪਨੀਰ, ਇਕ ਚਮਚ ਟਮਾਟਰ, ਦੋ ਚਮਚ ਵਹਾਇਟ ਸੋਸ, ਸਵਾਦ ਅਨੁਸਾਰ ਨਮਕ, ਸਵਾਦ ਅਨੁਸਾਰ ਕਾਲੀ ਮਿਰਚ ਪਾਊਡਰ ਪਾਉ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵੋ। ਇਸ ਤੋਂ ਬਾਅਦ ਇਕ ਨਾਨ ਸਟਿਕ ਪੈਨ ਲਵੋ। ਜਿਸ ਨੂੰ ਗੈਸ ਉਤੇ ਘੱਟ ਕਰਕੇ ਰੱਖੋ। ਫਿਰ ਇਸ ਵਿਚ ਮੱਖਣ ਪਾਉ।ਇਸ ਦੇ ਖੁਰਨ ਤੋਂ ਬਾਅਦ ਇਸ ਵਿਚ ਕਣਕ ਅਤੇ ਅੰਡੇ ਵਾਲਾ ਘੋਲ ਪਾ ਕੇ ਹਿਲਾਉ। ਇਸ ਨੂੰ ਸੋਨੇ-ਰੰਗਾ ਦਾ ਹੋਣ ਤੱਕ ਸੇਕ ਲੱਗਣ ਦਾਓ। ਪੂਰੇ ਘੁਲ ਜਾਣ ਤੋਂ ਬਾਅਦ ਇਸੇ ਤਰ੍ਹਾਂ ਬਣਾ ਲਵੋ। ਉਸ ਤੋਂ ਬਾਅਦ ਇਕ ਪੈਨ ਵਿਚ ਮੱਖਣ ਪਾ ਕੇ ਗੈਸ ਨੂੰ ਘੱਟ ਕਰਕੇ ਉਸ ਉਤੇ ਰੱਖ ਦਵੋ। ਫਿਰ ਇਸ ਵਿਚ ਪਿਆਜ, ਲਸਣ ਅਤੇ ਪਾਲਕ ਪਾ ਕੇ ਤੇਜ ਅੱਗ ਉੱਤੇ ਭੂੰਨੋ। ਇਸ ਤੋਂ ਬਾਅਦ ਇਸ ਵਿਚ ਪਾਲਕ ਪਨੀਰ, ਵਹਾਇਟ ਸੋਸ, ਨਮਕ ਅਤੇ ਕਾਲੀ ਮਿਰਚ ਪਾਊਡਰ ਪਾ ਕੇ 2 ਮਿੰਟ ਤੱਕ ਪਕਾਉ। ਅੱਗ ਤੋਂ ਉਤਾਰ ਕੇ ਇਸ ਮਿਸ਼ਰਣ ਨੂੰ ਰੋਲ ਉੱਤੇ ਫੈਲਾ ਕੇ ਇਸਨੂੰ ਮੋੜ ਦਿਉ। ਫਿਰ ਇਸ ਉੱਤੇ ਟਮਾਟਰ ਨੂੰ ਪੀਸ ਕੇ ਮਿਲਾ ਕੇ ਮੋਜਰੇਲਾ ਪਨੀਰ ਕੱਦੂਕਸ ਕਰਕੇ ਪਾਓ। ਫਿਰ ਇਨ੍ਹਾਂ ਨੂੰ ਖੁਲੀ ਪਲੇਟ ਵਿਚ ਰੱਖੋ।