ਬਣਾਓ ਟੇਸਟੀ ਗਾਜਰ ਦੀ ਖੀਰ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ-ਰੋਜ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਬਣਾਉਣ ਦੇ ਤਰੀਕੇ ਲੈ ਕੇ ਆਉਣੇ ਹਾਂ , ਅੱਜ ਅਸੀਂ ਤੁਹਾਨੂੰ ਗਾਜਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ
 ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ-
ਸਮੱਗਰੀ-
ਗਾਜਰ 200 ਗ੍ਰਾਮ
ਦੁੱਧ 1 ਲੀਟਰ
ਕਾਜੂ 1 ਚੱਮਚ
ਬਾਦਾਮ 1 ਚੱਮਚ
ਸੌਂਗੀ 1ਚੱਮਚ
ਪਿਸਤਾ 1ਚੱਮਚ
ਬ੍ਰਾਊਨ ਸ਼ੂਗਰ 70 ਗ੍ਰਾਮ
ਇਲਾਇਚੀ,ਪਾਊਡਰ 1/4 ਚੱਮਚ
ਬਣਾਉਣ ਦੀ ਵਿਧੀ-
1.ਸਭ ਤੋਂ ਪਹਿਲਾਂ 200 ਗ੍ਰਾਮ ਗਾਜਰ ਨੂੰ ਕਦੂਕਸ ਕਰ ਲਓ।
2.ਫਿਰ ਇਕ ਪੈਨ ‘ਚ 1 ਲੀਟਰ ਦੁੱਧ ਘੱਟ ਗੈਸ ‘ਤੇ ਉਬਾਲ ਲਓ।
3. ਜਦੋਂ ਦੁੱਧ ਚੰਗੀ ਤਰ੍ਹਾਂ ਨਾਲ ਉਬਲ ਜਾਵੇ ਤਾਂ ਇਸ ‘ਚ ਕਦੂਕਸ ਕੀਤੀ ਹੋਈ ਗਾਜਰ ਪਾਓ ਅਤੇ 3-5 ਮਿੰਟ ਲਈ ਚੰਗੀ ਤਰ੍ਹਾਂ ਨਾਲ ਪਕਾਓ।
4.ਫਿਰ ਇਸ ‘ਚ 1ਚੱਮਚ ਕਾਜੂ,1 ਚੱਮਚ ਬਾਦਾਮ,1 ਚੱਮਚ ਕਿਸ਼ਮਿਸ਼,1 ਚੱਮਚ ਪਿਸਤਾ ਪਾ ਕੇ ਮਿਲਾਓ।
5.ਇਸ ਤੋਂ ਬਾਅਦ ਇਸ ‘ਚ 70 ਗ੍ਰਾਮ ਬ੍ਰਾਊਨ ਸ਼ੂਗਰ,1/4 ਚੱਮਚ ਇਲਾਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤਾਂ ਕਿ ਇਸ ਦਾ ਫਲੇਵਰ ਮਿਕਸ ਹੋ ਜਾਵੇ।
6. ਤੁਹਾਡੀ ਗਾਜਰ ਦੀ ਖੀਰ ਬਣ ਕੇ ਤਿਆਰ ਹੈ ਫਿਰ ਇਸ ਨੂੰ ਗਰਮਾ-ਗਰਮ ਸਰਵ ਕਰੋ।