ਇਸ ਤਰ੍ਹਾਂ ਬਣਾਓ ਸਵਾਦਿਸ਼ਟ ਅਚਾਰੀ ਪਨੀਰ

ਅਚਾਰੀ ਪਨੀਰ ਨੂੰ ਪਨੀਰ ਅਤੇ ਅਚਾਰੀ ਮਸਾਲਿਆਂ ਦੇ ਨਾਲ ਬਣਾਇਆ ਜਾਂਦਾ ਹੈ. ਇੱਥੇ ਪੜ੍ਹੋ :ਰੈਸਪੀ:
ਸਮੱਗਰੀ
'ਪਨੀਰ - 200 ਗ੍ਰਾਮ
'ਤੇਲ - 1 ਚਮਚਾ
ਪੇਸਟ ਬਣਾਉਣ ਲਈ
'ਕੱਟਿਆ ਹੋਇਆ ਪਿਆਜ਼- 2
'ਲਸਣ ਦੇ ਟੁਕੜੇ -3
'ਅਦਰਕ - 1 ਟੁਕੜਾ
ਪਚਰੰਗਾ ਅਚਾਰ ਦਾ ਮਸਾਲਾ - 2 ਚਮਚੇ
'ਸੌਫ- 1 ਚਮਚ
ਲਾਲ ਮਿਰਚ ਪਾਊਡਰ- 1 ਚਮਚ
ਹਲਦੀ ਪਾਊਡਰ - 1 ਚਮਚ
'ਧਨੀਆ ਪਾਊਡਰ - 1/2 ਚਮਚ ਚਮਕ
ਗਰਮ ਮਾਸਾਲਾ ਪਾਊਡਰ - 1/2 ਚਮਚ
'ਪਾਣੀ - ਲੋੜ ਅਨੁਸਾਰ
'ਟਮਾਟਰ  - 1 1/2 ਪਿਆਲਾ
'ਕਸੂਰੀ ਮੇਥੀ - 1/4 ਚਮਚ
ਖੰਡ - 1 ਚਮਚਾ
ਲੂਣ-ਸੁਆਦ
'ਕ੍ਰੀਮ - 1/4 ਕੱਪ
'ਧਨੀਆ ਪੱਤੇ - ਸਜਾਵਟ ਲਈ
ਤਰੀਕਾ
ਪਿਆਜ਼, ਅਦਰਕ, ਲਸਣ, ਪਚਰੰਗਾ ਅਚਾਰ ਮਸਾਲਾ ਅਤੇ ਸੌਫ ਨੂੰ ਇੱਕ Grindar  ਵਿੱਚ ਪਾਓ ਅਤੇ ਇਸ ਨੂੰ ਪੀਹੋ. ਪੈਨ ਵਿਚ ਤੇਲ ਪਾਓ ਅਤੇ ਇਸ ਵਿੱਚ ਮਸਾਲੇ ਦੇ ਟੁਕੜੇ ਪਾਓ ਅਤੇ ਤਿੰਨ-ਚਾਰ ਮਿੰਟਾਂ ਲਈ ਭੁੰਨ ਦਿਉ। ਪੈਨ ਵਿਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਧਨੀਆ ਪੱਤੇ ਅਤੇ ਗਰਮ ਮਸਾਲਾ ਪਾਊਡਰ ਪਾਓ. ਦੋ ਮਿੰਟਾਂ ਬਾਅਦ ਟਮਾਟਰ ਪੁਰੀ, ਲੂਣ, ਖੰਡ,ਪਾਓ।
ਕਸੂਰੀ ਮੇਥੀ ਅਤੇ ਕਰੀਮ ਮਿਲਾਓ ਕਰੋ ਚੰਗੀ ਤਰ੍ਹਾਂ ਰਲਾਓ ਅਤੇ ਮਸਾਲੇ ਨੂੰ ਉਬਾਲ ਦਿਓ। ਹੁਣ ਪਨੀਰ ਦੇ ਟੁਕੜੇ ਨੂੰ ਪੈਨ ਵਿਚ ਪਾ ਦਿਓ ਅਤੇ ਉਸਨੂੰ ਮਿਲਾਓ। ਜੇ ਲੋੜ ਹੋਵੇ ਤਾਂ ਕੁਝ ਮਸਾਲਿਆਂ ਵਿਚ ਪਾਣੀ ਪਾਓ ਅਤੇ ਮੱਧਮ ਜੋਤ 'ਤੇ ਚਾਰ ਤੋਂ ਪੰਜ ਮਿੰਟ ਪਕਾਉ। ਸੁਆਦ ਅਨੁਸਾਰ ਲੂਣ  ਪਾਔ. ਗੈਸ ਬੰਦ ਕਰੋ ਤੇ ਧਨੀਆ ਦੀਆਂ ਪੱਤੀਆਂ ਸਜਾਓ।