ਖੁਰਾਕ 'ਚ ਸ਼ਾਮਲ ਕਰੋ ਅਖਰੋਟ ਜਾਣੋ ਫਾਇਦੇ

1. ਡਾਈਜੇਸ਼ਨ ਸੁਧਰਦਾ ਹੈ-ਅਖਰੋਟ ਵਿਚ ਫਾਇਬਰਸ ਦੀ ਭਰਪੂਰ ਮਾਤਰਾ ਹੁੰਦੀ ਹੈ ,ਇਸ ਕਾਰਨ ਇਸਦੇ ਸੇਵਨ ਨਾਲ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ। ਆਪਣੇ ਡਾਈਜੇਸ਼ਨ ਨੂੰ ਠੀਕ ਰੱਖਣ ਦੇ ਲਈ ਹਰ-ਰੋਜ ਫਾਇਬਰ ਖਾਣਾ ਜਰੂਰੀ ਹੈ ।ਸਿਰਫ ਇਹ ਨਹੀਂ ,ਅਖਰੋਟ ਵਿਚ ਪ੍ਰੋਟੀਨਸ ਦੀ ਵੀ ਕੋਈ ਕਮੀ ਨਹੀਂ ਹੈ। 2. ਬੇਹਤਰ ਨੀਂਦ ਲਿਆਉਣ ਦੇ ਲਈ-ਅਖਰੋਟ ਵਿਚ ਮੇਲਾਨਿਨ ਨਾਮਕ ਕੰਪਾਊਂਡ ਮੌਜੂਦ ਹੈ ,ਇਸ ਕਾਰਨ ਇਸਦੇ ਸੇਵਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ । ਆਪਣੀ ਡਾਇਟ ਵਿਚ ਅਖਰੋਟ ਸ਼ਾਮਿਲ ਜਰੂਰ ਕਰੋ ਅਤੇ ਫਿਰ ਦੇਖੋ ,ਤੁਹਾਨੂੰ ਰਾਤ ਨੂੰ ਕਿਸ ਤਰਾਂ ਚੈਨ ਦੀ ਨੀਂਦ ਆਉਂਦੀ ਹੈ। 3. ਬ੍ਰੇਨ ਹੈਲਥ-ਅਖਰੋਟ ਵਿਚ ਓਮੇਗਾ-3 ਫੈਟੀ ਐਸਿਡਸ ਵੀ ਹੁੰਦਾ ਹੈ ,ਜਿਸ ਕਾਰਨ ਦਿਮਾਗ ਈ ਸਵਸਥ ਰਹਿੰਦਾ ਹੈ , ਮੈਮਰੀ ਅਤੇ ਬ੍ਰੇਨ ਹੈਲਥ ਦੇ ਲਈ ਅਖਰੋਟ ਬਹੁਤ ਵਧੀਆ ਹੈ। 4. ਮਜਬੂਤ ਵਾਲਾਂ ਦੇ ਲਈ-ਅਖਰੋਟ ਵਿਚ ਫੈਟੀ ਐਸਿਡਸ ,ਸੇਲੇਨਿਯਮ ,ਜਿੰਕ ਅਤੇ ਬਾਯੋਟਿਨ ਦੀ ਭਰਪੂਰ ਮਾਤਰਾ ਮੌਜੂਦ ਹੈ ,ਇਸ ਕਾਰਨ ਇਸਨੂੰ ਖਾਣ ਨਾਲ ਵਾਲ ਮਜਬੂਤ ਹੁੰਦੇ ਹਨ ਅਤੇ ਉਹਨਾਂ ਵਿਚ ਸ਼ਾਇਨ ਵੀ ਆਉਂਦੀ ਹੈ। 5. ਬਲੱਡ ਪ੍ਰੈਸ਼ਰ ਘੱਟ ਕਰਨ ਦੇ ਲਈ-ਅਖਰੋਟ ਓਮੇਗਾ-3 ਫੈਟੀ ਐਸਿਡਸ ਦਾ ਸਰੋਤ ਹੈ ,ਇਸਨੂੰ ਖਾਣ ਨਾਲ ਕਾਰਡਿਰਯੋਵੈਸਕੂਲਰ ਸਿਸਟਮ ਵੀ ਠੀਕ ਰਹਿੰਦਾ ਹੈ । ਰਿਸਰਚ ਦੇ ਹਿਸਾਬ ਨਾਲ ਹਰ-ਰੋਜ ਕੁੱਝ ਅਖਰੋਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋਣ ਲੱਗਦਾ ਹੈ। 6. ਕੋਲੇਸਟਰੋਲ ਘੱਟ ਕਰਦਾ ਹੈ-ਇਸ ਵਿਚ ਓਮੇਗਾ-3 ਫੈਟੀ ਐਸਿਡਸ ਅਤੇ ਫਾਇਬਰਸ ਦੀ ਭਰਪੂਰ ਮਾਤਰਾ ਮੌਜੂਦ ਹੈ । 7. ਕੈਂਸਰ ਦਾ ਰਿਸਕ ਘੱਟ ਕਰੇ-ਅਖਰੋਟ ਦਾ ਸੇਵਨ ਕਰਨ ਨਾਲ ਕੈਂਸਰ ਦਾ ਰਿਸਕ ਵੀ ਘੱਟ ਹੁੰਦਾ ਹੈ ।ਕਈ ਸਟੱਡੀਜ ਦੀ ਮੰਨੀਏ ਤਾਂ ਹਰ-ਰੋਜ ਅਖਰੋਟ ਖਾਣ ਨਾਲ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ ਟਲ ਸਕਦਾ ਹੈ।ਜਾਨਵਰਾਂ ਉੱਪਰ ਰਿਸਰਚ ਕਰਨ ਦੇ ਬਾਅਦ ਪਤਾ ਚੱਲਿਆ ਹੈ ਕਿ ਇਸਨੂੰ ਖਾਣ ਨਾਲ ਬ੍ਰੇਸਟ ਕੈਂਸਰ ਦਾ ਰਿਸਕ ਵੀ ਘੱਟ ਜਾਂਦਾ ਹੈ। 8. ਹੱਡੀਆਂ ਦੀ ਮਜਬੂਤੀ ਲਈ-ਅਖਰੋਟ ਵਿਚ ਇੱਕ ਬਹੁਤ ਜਰੂਰੀ ਫੈਟੀ ਐਸਿਡ ਮੌਜੂਦ ਹੈ -ਅਲਫਾ ਲਿਨੋਲੇਨਿਕ ਐਸਿਡ ,ਜੋ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ । ਅਖਰੋਟ ਵਿਚ ਓਮੇਗਾ-3 ਫੈਟੀ ਐਸਿਡ ਮੌਜੂਦ ਹੈ ,ਜਿਸ ਕਾਰਨ ਇੰਨਫਲੇਮੇਸ਼ਨ ਘੱਟ ਹੁੰਦੀ ਹੈ ਅਤੇ ਹੱਡੀਆਂ ਮਜਬੂਤ ਹੁੰਦੀਆਂ ਹੈ ।