ਕੋਰੋਨਾਵਾਇਰਸ ਦੇ ਜਾਣੋ ਕਿਸ-ਕਿਸ ਦੇਸ਼ 'ਚ ਕਿੰਨੇ ਮਾਮਲੇ
ਬੀਜਿੰਗ - ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਮਾਮਲੇ ਹੁਣ ਦੂਜੇ ਦੇਸ਼ਾਂ ਵਿਚ ਵੀ ਵੱਧਦੇ ਜਾ ਰਹੇ ਹਨ। ਤਾਜ਼ਾ ਅੰਕਡ਼ਿਆਂ ਮੁਤਾਬਕ ਇਸ ਨਾਲ ਹੁਣ ਤੱਕ 425 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਤੇਜ਼ੀ ਨਾਲ ਦੁਨੀਆ ਭਰ ਵਿਚ ਫੈਲ ਰਿਹਾ ਹੈ। ਇਕੱਲੇ ਚੀਨ ਵਿਚ ਹੀ ਹੁਣ ਤੱਕ ਇਸ ਦੇ 20,400 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਦੀ ਮੁੱਖ ਭੂਮੀ ਤੋਂ ਬਾਹਰ ਲਗਭਗ 2 ਦਰਜਨ ਥਾਂਵਾਂ 'ਤੇ 150 ਤੋਂ ਜ਼ਿਆਦਾ ਲੋਕ ਇਸ ਤੋਂ ਪੀਡ਼ਤ ਪਾਏ ਗਏ ਹਨ।ਫਿਲੀਪੀਨ ਅਤੇ ਹਾਂਗਕਾਂਗ ਵਿਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਪੀਡ਼ਤ ਲੋਕਾਂ ਦੀ ਮੁਲਕਾਂ ਦੇ ਹਿਸਾਬ ਨਾਲ ਗਿਣਤੀ ਕੁਝ ਇਸ ਤਰ੍ਹਾਂ ਹੈ- ਚੀਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 20,400 ਮਾਮਲੇ ਸਾਹਮਣੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਵੁਹਾਨ ਸ਼ਹਿਰ ਵਿਚ ਸਾਹਮਣੇ ਆਏ ਹਨ। 425 ਵਿਚੋਂ ਜ਼ਿਆਦਾਤਰ ਲੋਕਾਂ ਦੀ ਮੌਤ ਚੀਨ ਵਿਚ ਹੀ ਹੋਈ ਹੈ।1. ਸਿੰਗਾਪੁਰ - 24
2. ਜਾਪਾਨ - 20
3. ਥਾਈਲੈਂਡ - 19
4. ਹਾਂਗਕਾਂਗ - 17, ਇਕ ਵਿਅਕਤੀ ਦੀ ਮੌਤ ਸਮੇਤ
5. ਦੱਖਣੀ ਕੋਰੀਆ - 16
6. ਆਸਟ੍ਰੇਲੀਆ - 12
7. ਮਲੇਸ਼ੀਆ - 10
8. ਤਾਇਵਾਨ - 10
9. ਵਿਅਤਨਾਮ - 10
10. ਮਕਾਊ - 9
11. ਭਾਰਤ - 3
12. ਫਿਲੀਪੀਨ - 2, ਇਕ ਵਿਅਕਤੀ ਦੀ ਮੌਤ ਸਮੇਤ
13. ਨੇਪਾਲ - 1
14. ਸ਼੍ਰੀਲੰਕਾ - 1
15. ਕੰਬੋਡੀਆ - 1
16. ਅਮਰੀਕਾ - 11
17. ਕੈਨੇਡਾ - 4
18. ਜਰਮਨੀ - 12
19. ਫਰਾਂਸ - 6
20. ਬਿ੍ਰਟੇਨ - 2
21. ਇਟਲੀ - 2
22. ਰੂਸ - 2
23. ਫਿਨਲੈਂਡ - 1
24. ਸਪੇਨ - 1
25. ਸਵੀਡਨ - 1