ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਦਾ ਹੋਇਆ ਦਿਹਾਂਤ
ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਨੇ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਪੰਜਾਬੀ ਗਾਇਕ ਕਰਤਾਰ ਰਮਲਾ ਦੀ ਅਚਾਨਕ ਮੌਤ ਹੋ ਗਈ ਹੈ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਕਰਤਾਰ ਰਮਲਾ ਨੇ ਆਖਰੀ ਸਾਹ ਲਏ ਹਨ। ਉਹ ਕਰੀਬ 80 ਵਰ੍ਹਿਆਂ ਦੇ ਸਨ। ਕਰਤਾਰ ਰਮਲਾ ਪੰਜਾਬ ਦੇ ਲੋਕਾਂ ਦੇ ਨਾਲ -ਨਾਲ ਕਈ ਪੰਜਾਬੀ ਗਾਇਕਾਂ ਦੇ ਵੀ ਪਸੰਦੀਦਾ ਗਾਇਕ ਹਨ। ਇਸੇ ਲਈ ਕਈ ਗਾਇਕ ਉਹਨਾਂ ਦਾ ਨਾਂ ਆਪਣੇ ਗੀਤਾਂ ਵਿੱਚ ਲੈਂਦੇ ਹਨ।
ਕਰਤਾਰ ਰਮਲਾ ਦਾ ਜਨਮ 1947 ਨੂੰ ਮਾਤਾ ਕਰਤਾਰ ਕੌਰ ਗਿਆਨੀ ਪਿਆਰਾ ਸਿੰਘ ਦੇ ਘਰ ਪਿੰਡ ਹੁਦਾਲ ਜ਼ਿਲ੍ਹਾ ਲਹੌਰ ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਫਰੀਦਕੋਟ ਵਿੱਚ ਆ ਕੇ ਵੱਸ ਗਿਆ ਸੀ। ਫਰੀਦਕੋਟ ਵਿੱਚ ਹੀ ਉਹਨਾਂ ਨੇ ਬਚਪਨ ਤੋਂ ਜਵਾਨੀ ਵਿੱਚ ਪੈਰ ਰੱਖਿਆ ਤੇ ਆਪਣੇ ਪਿਤਾ ਗਿਆਨੀ ਪਿਆਰਾ ਸਿੰਘ ਤੋਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ। ਕਰਤਾਰ ਰਮਲਾ ਦੇ ਪਿਤਾ ਇੱਕ ਕਿਸਾਨ ਸਨ ਪਰ ਉਹ ਸੰਗੀਤ ਦੀਆਂ ਡੁੰਘਾਈਆਂ ਦੇ ਵੀ ਗਿਆਤਾ ਸਨ।