ਮਲੋਟ:-ਪ੍ਰੋਫੈਸਰ ਡਾ. ਐੱਸ.ਪੀ.ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਜੀ ਦੀ ਸੁਯੋਗ ਅਗਵਾਈ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਇਕਾਈ ਵੱਲੋਂ ਮਾਨਯੋਗ ਡਾ. ਐੱਸ.ਪੀ.ਸਿੰਘ ਓਬਰਾਏ ਜੀ ਦੇ ਵਿਸ਼ੇਸ਼ ਸੁਨੇਹੇ ਸਦਕਾ "ਕੋਰੋਨਾ ਵਾਇਰਸ" ਤੋਂ ਬਚਣ ਲਈ ਹੱਥ ਧੋਣ ਲਈ ਪਾਣੀ ਵਾਲੀ ਟੈਂਕੀ ਸੇਵਾ ਕੇਂਦਰ ਤਹਿਸੀਲ ਕੰਪਲੈਕਸ ਮਲੋਟ ਵਿਖੇ ਲਗਾਈ ਗਈ ।

ਜਿਸ ਦਾ ਉਦਘਾਟਨ ਸ. ਗੋਪਾਲ ਸਿੰਘ (PCS) ਐੱਸ.ਡੀ.ਐੱਮ ਮਲੋਟ ਵੱਲੋਂ ਕੀਤਾ ਗਿਆ ਅਤੇ ਉਹਨਾਂ ਓਬਰਾਏ ਸਾਹਿਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਬਤ ਦਾ ਭਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੱਸਿਆ ਕਿ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਵਲੋ ਪੰਜਾਬ ਦੇ ਹਰ ਜਿਲੇ ਵਿਚ ਹੱਥ ਹੋਣ ਲਈ ਟੈਂਕੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਇਸ ਗੰਭੀਰ ਵਾਇਰਸ ਤੋਂ ਬਚ ਸਕਣ। ਇਸ ਮੌਕੇ ਸਰਦੂਲ ਸਿੰਘ,ਅਨਿਲ ਜੁਨੇਜਾ, ਜਤਿੰਦਰ ਸਿੰਘ,ਸੁਭਾਸ਼ ਦਹੂਜਾ,ਸੋਹਣ ਲਾਲ ਗੁੰਬਰ,ਵਿਨੋਦ ਖੁਰਾਣਾ ਅਤੇ ਸ਼ੰਭੂ ਮੰਡਲ ਹਾਜ਼ਰ ਸਨ।