ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦਾ ਵਿਗਿਆਨ ਮੇਲਾ ਰਿਹਾ ਪ੍ਰਭਾਵਸ਼ਾਲੀ
ਮਲੋਟ:- ਮਲੋਟ ਲਾਗਲੇ ਪਿੰਡ ਬੁਰਜ ਸਿੱਧਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਗਿਆਨ ਮੇਲਾ ਲਗਾਇਆ ਗਿਆ। ਜਿਸ ਵਿੱਚ ਸਕੂਲ ਦੇ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਵੱਖ ਵੱਖ ਤਰਾਂ ਦੇ ਪ੍ਰੋਜੈਕਟ ਤਿਆਰ ਕੀਤੇ।ਇਸ ਮੇਲੇ ਦੌਰਾਨ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਇਲਾਕਾ ਨਿਵਾਸੀਆਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਵਿਗਿਆਨ ਮੇਲੇ ਨੂੰ ਵੇਖਣ ਲਈ ਨਗਰ ਪੰਚਾਇਤ, ਵਿਦਿਆਰਥੀਆਂ ਦੇ ਮਾਤਾ ਪਿਤਾ ਪਿੰਡ ਵਾਸੀ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਪਹੁੰਚੇ। ਇਸ ਵਿਗਿਆਨ ਮੇਲੇ ਦੀ ਸ਼ੁਭ ਅਰੰਭ ਬਲਰਾਜ ਸਿੰਘ ਬਲਾਕ ਮਾਸਟਰ ਟਰੇਨਰ ਵਿਗਿਆਨ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਵਿਗਿਆਨ ਅਧਿਆਪਕ ਗੁਰਮੀਤ ਕੌਰ ਅਤੇ ਅਨੂੰ ਕੱਕੜ ਨੇ ਦੱਸਿਆ ਕਿ ਸਾਡੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਵੱਖ ਵੱਖ ਕਾਰਜਾਂ ਦਾ ਮੁੱਖ ਮੰਤਵ ਹੈ 'ਕਰੋ ਤੇ ਸਿੱਖੋ' ਜਿਸ ਵਿੱਚ ਵਿਦਿਆਰਥੀ ਹੱਥੀ ਕਿਰਿਆਵਾਂ ਕਰਕੇ ਬਹੁਤ ਕੁਝ ਨਵਾਂ ਸਿੱਖ ਰਹੇ ਹਨ। ਛੋਟੀਆਂ ਛੋਟੀਆਂ ਕਿਰਿਆਵਾਂ ਜਿਵੇਂ ਪੌਦੇ ਦੇ ਭਾਗਾਂ ਬਾਰੇ ਜਾਣਕਾਰੀ, ਚੁੰਬਕ ਦੀਆਂ ਕਿਰਿਆਵਾਂ, ਦ੍ਰਵ ਵਿੱਚ ਬਿਜਲੀ ਦਾ ਸੰਚਾਲਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਿਰਿਆਵਾਂ ਕੀਤੀਆਂ ਗਈਆਂ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਪਿੰ੍ਰਸੀਪਲ ਸੰਤ ਰਾਮ ਵੱਲੋਂ ਬਾਹਰੋਂ ਆਏ ਪਤਵੰਤਿਆਂ ਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਸਕੂਲ ਅਧਿਆਪਕਾਂ ਵਿੱਚ ਮਹਿੰਦਰ ਸਿੰਘ, ਰਮਨ ਮਹਿਤਾ, ਬਲਦੇਵ ਸਿੰਘ ਸਾਹੀਵਾਲ, ਵਿਕਰਮਜੀਤ, ਕੁਲਵੰਤ ਸਿੰਘ ਸੂਬੇਦਾਰ, ਅਮਨਦੀਪ ਸਿੰਘ ਕਲਰਕ, ਕੰਵਲਜੀਤ ਕੌਰ, ਬਲਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਗੀਤਾ ਰਾਣੀ, ਪ੍ਰਿਯੰਕਾ, ਗੁਰਮੀਤ ਕੌਰ, ਰਾਜਦੀਪ ਕੌਰ, ਸੁਸ਼ੀਲਾ ਰਾਣੀ, ਰਾਜਵੀਰ ਕੌਰ, ਰਜਨੀ ਬਾਲਾ , ਹੇਮਲਤਾ ਕੁਸ਼ਵਾਹਾ, ਭਵਿਆ ਨਰੂਲਾ ਆਦਿ ਹਾਜ਼ਰ ਸਨ।