EPFO ਨੇ PF ਦੀਆਂ ਵਿਆਜ ਦਰਾਂ 0.15 ਫੀਸਦੀ ਤੱਕ ਘਟਾਈਆਂ
ਕੇਂਦਰ ਸਰਕਾਰ ਵੱਲੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ‘ਤੇ ਵਿਆਜ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ । ਵਿੱਤੀ ਸਾਲ 2019-20 ਲਈ ਵਿਆਜ ਦਰ 8.65 ਫੀਸਦੀ ਤੋਂ ਘਟਾ ਕੇ 8.50 ਫੀਸਦੀ ਕਰ ਦਿੱਤੀ ਗਈ ਹੈ।
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਦੀ ਸੰਸਥਾ ਕੇਂਦਰੀ ਟਰੱਸਟ ਬੋਰਡ (CBT) ਦੀ ਇਕ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਟਰੱਸਟ ਬੋਰਡ ਪੀ.ਐਫ. 'ਤੇ ਲੱਗਣ ਵਾਲੀਆਂ ਵਿਆਜ ਦਰਾਂ ਬਾਰੇ ਫੈਸਲਾ ਲੈਂਦਾ ਹੈ ਅਤੇ ਇਸ ਫੈਸਲੇ ਨੂੰ ਵਿੱਤ ਮੰਤਰਾਲੇ ਦੀ ਸਹਿਮਤੀ ਦੀ ਜ਼ਰੂਰਤ ਹੁੰਦੀ ਹੈ। ਇੰਪਲਾਈਜ਼ ਪ੍ਰੋਵੀਡੈਂਟ ਫੰਡ ਦੇ ਦਾਇਰੇ ਅਧੀਨ ਆਉਣ ਵਾਲੇ ਕਰਮਚਾਰੀਆਂ ਦੀ ਤਨਖਾਹ ਦਾ 12 ਫੀਸਦੀ ਪੀ.ਐੱਫ. ਦਾ ਕੱਟਿਆ ਜਾਂਦਾ ਹੈ ਅਤੇ ਇੰਨਾ ਹੀ ਯੋਗਦਾਨ ਕੰਪਨੀ ਵੀ ਪਾਉਂਦੀ ਹੈ। ਪਰ ਕੰਪਨੀ ਦੇ 12 ਪ੍ਰਤੀਸ਼ਤ ਯੋਗਦਾਨ ਵਿਚੋਂ 8.33 ਫੀਸਦੀ ਈ.ਪੀ.ਐਸ. (ਕਰਮਚਾਰੀ ਪੈਨਸ਼ਨ ਸਕੀਮ) ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੀ ਮੁੱਢਲੀ ਤਨਖਾਹ ਦਾ 1.16 ਪ੍ਰਤੀਸ਼ਤ ਦਾ ਯੋਗਦਾਨ ਪਾਉਂਦੀ ਹੈ।
ਪੀ.ਐਫ 'ਤੇ ਵਿਆਜ ਘਟਾਉਣ ਦਾ ਕੀ ਹੋਵੇਗਾ ਅਸਰ
ਈ.ਪੀ.ਐਫ.ਓ. ਆਪਣੇ Annual acourels ਦਾ 85 ਫੀਸਦੀ ਹਿੱਸਾ ਡੇਟ ਮਾਰਕਿਟ ਵਿਚ ਅਤੇ 15 ਫੀਸਦੀ ਹਿੱਸਾ ਐਕਸਚੇਂਜ ਟਰੇਡਡ ਫੰਡਾਂ ਦੁਆਰਾ ਇਕੁਇਟੀ ਵਿਚ ਨਿਵੇਸ਼ ਕਰਦਾ ਹੈ। ਪਿਛਲੇ ਸਾਲ ਮਾਰਚ ਦੇ ਅੰਤ 'ਚ ਇਕੁਇਟੀ 'ਚ ਈ.ਪੀ.ਐਫ.ਓ. ਦਾ ਕੁੱਲ ਨਿਵੇਸ਼ 74,324 ਕਰੋੜ ਰੁਪਏ ਸੀ ਅਤੇ ਇਸਨੂੰ 14.74 ਫੀਸਦੀ ਤੱਕ ਦਾ ਰਿਟਰਨ ਮਿਲਿਆ ਸੀ। ਹਾਲਾਂਕਿ ਸਰਕਾਰ ਨੂੰ ਇਹ ਵੀ ਧਿਆਨ ਰੱਖਣਾ ਪਏਗਾ ਕਿ ਪੀ.ਐਫ. 'ਤੇ ਵਿਆਜ ਦਰ ਘਟਾਉਣ ਨਾਲ ਕਰਮਚਾਰੀਆਂ ਦਾ ਸੈਂਟੀਮੈਂਟ ਖਰਾਬ ਹੋਵੇਗਾ ਹੁਣ ਉਨ੍ਹਾਂ ਨੂੰ ਘੱਟ ਵਿਆਜ ਮਿਲੇਗਾ।