ਆਲ ਇੰਡੀਆ ਮੋਟਰ ਟਰਾਂਸਪੋਰਟਰਜ਼ ਐਸੋਸੀਏਸ਼ਨ ਨੇ ਅੱਜ ਦੇਸ਼ ਭਰ ‘ਚ ਕੀਤਾ ਹੜਤਾਲ ਦਾ ਐਲਾਨ
ਇੱਕ ਸਤੰਬਰ ਤੋਂ ਲਾਗੂ ਨਵੇਂ ਲਾਗੂ ਕੀਤੇ ਟ੍ਰੈਫ਼ਿਕ ਨਿਯਮ ਅਤੇ ਚਲਾਨ ਵਿਰੁੱਧ ਆਲ ਇੰਡੀਆ ਮੋਟਰ ਟਰਾਂਸਪੋਰਟਰਜ਼ ਐਸੋਸੀਏਸ਼ਨ ਵੱਲੋਂ ਅੱਜ ਦੇਸ਼ ਭਰ ‘ਚ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦਾ ਅਸਰ ਵਧੇਰੇ ਦਿੱਲੀ ਅਤੇ ਨਾਲ ਲੱਗਦੇ ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਗ੍ਰੇਟਰ ਨੋਇਡਾ, ਗੁਰੂਗਾਮ ਵਿਚ ਲੋਕਾਂ ਨੂੰ ਦਫਤਰ ਪਹੁੰਚਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ-ਐੱਨਸੀਆਰ ਅਤੇ ਨੋਇਡਾ ਦੇ ਬਹੁਤੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਮਾਤਾ-ਪਿਤਾ ਨੂੰ ਮੈਸੇਜ ਕਰਨ ਦੇ ਨਾਲ ਸਕੂਲ ਦੇ ਨੋਟਿਸ ਬੋਰਡ ‘ਤੇ ਵੀ ਅਜਿਹੀ ਸੂਚਨਾ ਦਿੱਤੀ ਗਈ ਹੈ। ਨੋਇਡਾ ‘ਚ ਕੁਝ ਸਕੂਲਾਂ ਨੇ ਛੁੱਟੀ ਕਰ ਦਿੱਤੀ ਹੈ। ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਸਭਰਵਾਲ ਨੇ ਦੱਸਿਆ ਕਿ ਦਿੱਲੀ ਦੇ ਨਾਲ ਨੋਇਡਾ, ਗਾਜੀਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਹੜਤਾਲ ਰਹੇਗੀ। ਆਟੋ, ਟੈਕਸੀ, ਬੱਸ, ਟਰੱਕ, ਟੈਪੂ, ਪੇਂਡੂ ਸੇਵਾ, ਸਕੂਲ ਕੈਬ, ਮਿੰਨੀ ਆਰਟੀਵੀ ਬੱਸ, ਕਾਲੀ–ਪੀਲੀ ਟੈਕਸੀ ਦੇ ਡਰਾਈਵਰ ਵੀ ਸ਼ਾਮਿਲ ਹੋਣਗੇ।