ਅਯੁੱਧਿਆ 'ਚ ਰਾਮ ਜਨਮਭੂਮੀ ਅਤੇ ਨੇੜੇ ਦੀ 67 ਏਕੜ 'ਚ ਬਣੇਗੀ ਹਾਈਟੈੱਕ ਸਿਟੀ

ਅਯੁੱਧਿਆ—ਅਯੁੱਧਿਆ 'ਚ ਰਾਮ ਜਨਮਭੂਮੀ ਅਤੇ ਨੇੜੇ ਦੀ 67 ਏਕੜ ਜ਼ਮੀਨ ਵਿਕਸਿਤ ਕਰਨ ਦਾ ਖਾਕਾ ਤਿਆਰ ਹੈ। ਪੂਰਾ ਖੇਤਰ ਹਾਈਟੈੱਕ ਸਿਟੀ ਦੇ ਤੌਰ 'ਤੇ ਵਿਕਸਿਤ ਹੋਵੇਗਾ। ਸਖਤ ਸੁਰੱਖਿਆ 'ਚ ਗ੍ਰੀਨ ਬੈਲਟ ਦੇ ਵਿਚਾਲੇ ਜਨਮ ਭੂਮੀ 'ਤੇ ਰਾਮਲੱਲਾ ਬਿਰਾਜਮਾਣ ਹੋਣਗੇ। ਵਿਹਿਪ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸੰਗਠਨ ਦੇ ਮਾਡਲ 'ਤੇ ਬਣਨ ਵਾਲੇ ਮੰਦਰ ਦੇ ਗਰਭਗ੍ਰਹਿ ਅਤੇ ਰਾਮਦਰਬਾਰ ਦਾ ਮੂੰਹ ਪੂਰਬ ਵੱਲ ਹੋਵੇਗਾ। ਮੰਦਰ ਦੇ ਦਰਬਾਰ ਤੋਂ ਸਿੱਧਾ ਹਨੂੰਮਾਨਗੜੀ ਦੇ ਦਰਸ਼ਨ ਹੋਣਗੇ। ਪ੍ਰਸਤਾਵਿਤ ਮੰਦਰ ਦੀ ਉਚਾਈ 145 ਫੁੱਟ ਹੈ। ਪੂਰੇ ਖੇਤਰ ਨੂੰ 'ਰਾਮਕੋਟ' ਨਾਂ ਦਿੱਤਾ ਗਿਆ ਹੈ। ਸ਼ਰਧਾਲੂਆਂ ਅਤੇ ਪੂਰੇ ਖੇਤਰ ਦੀ ਸੁਰੱਖਿਆ 'ਤੇ ਵਿਸ਼ੇਸ ਧਿਆਨ ਦਿੱਤਾ ਗਿਆ ਹੈ।