ਸਰਬੱਤ ਦਾ ਭੱਲਾ ਐਕਸਪ੍ਰੈਸ’ ਰੇਲ ਗੱਡੀ ਦਿੱਲੀ ਤੋਂ ਲੁਧਿਆਣਾ ਲਈ ਰਵਾਨਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਤੇ ਕੇਂਦਰੀ ਮੰਤਰੀ ਹਰਸ਼ ਵਰਧਨ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਸਰਬੱਤ ਦਾ ਭਲਾ ਐਕਸਪ੍ਰੈਸ’ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਰੇਲ ਗੱਡੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਹੀਆਂ ਖ਼ਾਸ (ਵਾਇਆ ਸੁਲਤਾਨਪੁਰ ਲੋਧੀ) ਤੱਕ ਚਲੇਗੀ। ਇਹ ਟਰੇਨਸ਼ੁੱਕਰਵਾਰ ਦੁਪਹਿਰ 2.38 ਵਜੇਸੁਲਤਾਨਪੁਰ ਲੋਧੀ ਪਹੁੰਚੇਗੀ ,ਜਿੱਥੇ ਇਸਦਾ ਰਵਾਇਤੀ ਸਵਾਗਤ ਹੋਵੇਗਾ। ਇਸਦੇ ਨਾਲ ਹੀ ਲੁਧਿਆਣਾ ਸ਼ਤਾਬਦੀ ਐਕਸਪ੍ਰੈਸ (12037/12038) ਦਾ ਨਾਮ ਬਦਲ ਕੇ ਇੰਟਰਸਿਟੀ ਐਕਸਪ੍ਰੈਸ ਕਰ ਦਿੱਤਾ ਗਿਆ ਹੈ। ਇਸਦਾ ਨਾਮ ਅਤੇ ਨੰਬਰ ਦੋਵੇਂ ਬਦਲ ਗਏ ਹਨ। ਲੁਧਿਆਣਾ ਸ਼ਤਾਬਦੀ ਨੂੰ ਟਾਈਮ ਟੇਬਲ ਵਿਚ ਇੰਟਰਸਿਟੀ ਐਕਸਪ੍ਰੈਸ ਕਰਨ ਦਾ ਐਲਾਨ ਕੀਤਾ ਗਿਆ ਸੀ। ਇੰਟਰਸਿਟੀ ਐਕਸਪ੍ਰੈਸ ਦੇ ਬਣਨ ਨਾਲ ਇਸ ਦਾ ਕਿਰਾਇਆ ਵੀ ਘੱਟ ਜਾਵੇਗਾ। ਇਸ ਵਿਚ ਜਨਰਲ ਸ਼੍ਰੇਣੀ ਦੇ ਕੋਚ ਵੀ ਹੋਣਗੇ ਤਾਂ ਜੋ ਲੋਕ ਇਸ ਵਿਚ ਸਧਾਰਣ ਟਿਕਟ ਲੈ ਕੇ ਯਾਤਰਾ ਕਰ ਸਕਣਗੇ। ਇਸਦੇ ਨਾਲ ਇਹ ਬਹੁਤ ਸਾਰੇ ਸਟੇਸ਼ਨਾਂ ‘ਤੇ ਰੁਕ ਕੇ ਵੀ ਜਾਵੇਗੀ।ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜ਼ਲੀ ਵਜੋਂ ਨਿਊ ਦਿੱਲੀ-ਲੋਹੀਆਂ ਖਾਸ-ਨਿਊ ਦਿੱਲੀ ਇੰਟਰਸਿਟੀ ਐਕਸਪ੍ਰੈਸ ਦਾ ਬਦਲ ਕੇ ‘ਸਰਬੱਤ ਦਾ ਭਲਾ ਐਕਸਪ੍ਰੈਸ’ ਰੱਖਣ ਲਈ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਧੰਨਵਾਦ ਕੀਤਾ ਹੈ।