ਹੈਪੀਨੈੱਸ ਕਲਾਸ ਦਾ ਜਾਇਜ਼ਾ ਲੈਣ ਪਹੁੰਚੀ ਮੇਲਾਨੀਆ

ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ । ਦਰਅਸਲ, ਮੇਲਾਨੀਆ ਦਿੱਲੀ ਦੇ ਨਾਨਕਪੁਰਾ ਸਥਿਤ ਸਰਵਵਦਿਆ ਵਿਦਿਆਲਿਆ ਪਹੁੰਚੀ । ਇੱਥੇ ਬੱਚਿਆਂ ਨੇ ਮੇਲਾਨੀਆ ਨੂੰ ਤਿਲਕ ਲਗਾਇਆ ਅਤੇ ਆਰਤੀ ਉਤਾਰ ਕੇ ਉਸ ਦਾ ਸਵਾਗਤ ਕੀਤਾ । ਇਸ ਦੌਰਾਨ ਮੇਲਾਨੀਆ ਨੇ AAP ਸਰਕਾਰ ਦੀ ਯੋਜਨਾ ਹੈਪੀਨੈੱਸ ਕਲਾਸ ਦਾ ਜਾਇਜ਼ਾ ਲਿਆ ।ਇਸ ਦੌਰਾਨ ਮੇਲਾਨੀਆ ਇਕੱਲੇ ਹੀ ਸਕੂਲ ਵਿੱਚ ਪਹੁੰਚੀ । ਮੇਲਾਨੀਆ ਇਸ ਦੌਰੇ ਦੌਰਾਨ ਬੱਚਿਆਂ ਨਾਲ ਕੁਝ ਸਮਾਂ ਬਿਤਾਉਣਗੇ ਅਤੇ ਦੇਖਣਗੇ ਕਿ ਕਿਸ ਤਰ੍ਹਾਂ ਕੇਜਰੀਵਾਲ ਸਰਕਾਰ ਦੀ ਹੈਪੀਨੈੱਸ ਕਲਾਸ ਬੱਚਿਆਂ ਨੂੰ ਟੈਨਸ਼ਨ ਮੁਕਤ ਰੱਖਦੀ ਹੈ । ਜ਼ਿਕਰਯੋਗ ਹੈ ਕਿ ਹੈਪੀਨੈੱਸ ਕਲਾਸ ਦੀ ਸ਼ੁਰੂਆਤ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਵੱਲੋਂ ਕੀਤੀ ਗਈ ਸੀ । ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿੱਚ ਡੇਢ ਸਾਲ ਪਹਿਲਾਂ ਇਸੜਦੀ ਸ਼ੁਰੂਆਤ ਕੀਤੀ ਗਈ ਸੀ । ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਚੱਲਣ ਵਾਲੀ ਹੈਪੀਨੈਸ ਕਲਾਸ 45 ਮਿੰਟ ਦੀ ਹੁੰਦੀ ਹੈ । ਇਹ ਸਕੂਲ ਦੌਰਾਨ ਹਰ ਰੋਜ਼ ਹੁੰਦੀ ਹੈ । ਇਸ ਵਿੱਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚੇ ਸ਼ਾਮਿਲ ਹੁੰਦੇ ਹਨ । ਇਸ ਕਲਾਸ ਵਿੱਚ ਬੱਚਿਆਂ ਨੂੰ ਸਭ ਤੋਂ ਪਹਿਲਾਂ ਧਿਆਨ ਕਰਵਾਇਆ ਜਾਂਦਾ ਹੈ । ਇਥੇ ਕਿਸੇ ਕਿਸਮ ਦੀ ਕੋਈ ਧਾਰਮਿਕ ਪ੍ਰਾਰਥਨਾ ਨਹੀਂ ਹੁੰਦੀ । ਇਥੇ ਕੋਈ ਮੰਤਰ ਨਹੀਂ ਹੁੰਦਾ ਤੇ ਨਾ ਹੀ ਦੇਵੀ-ਦੇਵਤਿਆਂ ਦੀ ਪੂਜਾ ਹੁੰਦੀ ਹੈ । ਇਥੇ ਸਿਰਫ ਸਾਹ ‘ਤੇ ਧਿਆਨ ਦਿੱਤਾ ਜਾਂਦਾ ਹੈ । ਇਹ ਭਾਰਤ ਦਾ ਬਹੁਤ ਪੁਰਾਣਾ ਸੱਭਿਆਚਾਰ ਹੈ ।