ਮਿਮਿਟ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਅਥਲੈਟਿਕ ਮੀਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 14 ਤਗ਼ਮੇ

ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀ 28ਵੀਂ ਅਥਲੈਟਿਕ ਮੀਟ ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ। ਮਿਮਿਟ ਮਲੋਟ ਦੇ ਅਥਲੀਟਾਂ ਨੇ ਵੱਖ-ਵੱਖ ਖੇਡਾਂ 'ਚ ਆਪਣੀ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ 14 ਤਗ਼ਮੇ ਜਿੱਤੇ।

ਮਲੋਟ : ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀ 28ਵੀਂ ਅਥਲੈਟਿਕ ਮੀਟ ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ। ਅਥਲੈਟਿਕ ਮੀਟ ਬਾਰੇ ਜਾਣਕਾਰੀ ਦਿੰਦੇ ਹੋਏ ਮਿਮਿਟ ਮਲੋਟ ਦੇ ਸਪੋਰਟਸ ਪ੍ਰਧਾਨ ਇੰਜੀ. ਜਤਿੰਦਰ ਸਿੰਘ, ਉਪ ਪ੍ਰਧਾਨ ਇੰਜੀ. ਵਰਿੰਦਰ ਸਿੰਘ ਅਤੇ ਇੰਜੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਮਿਮਿਟ ਮਲੋਟ ਦੇ ਅਥਲੀਟਾਂ ਨੇ ਵੱਖ-ਵੱਖ ਖੇਡਾਂ 'ਚ ਆਪਣੀ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ 14 ਤਗ਼ਮੇ ਜਿੱਤੇ। ਜੇਤੂ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਪੋਰਟਸ ਪ੍ਰਧਾਨ ਨੇ ਦੱਸਿਆ ਕਿ ਸੰਸਥਾ ਦੀਆਂ ਵਿਦਿਆਰਥਣਾਂ ਗਗਨਦੀਪ ਕੌਰ, ਹਰਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਸਿਵਾ, ਸਿਖਾ, ਸੁਖਮਨਦੀਪ ਕੌਰ ਤੇ ਖੁਸ਼ੀ ਨੇ 400 ਮੀਟਰ, 800 ਮੀਟਰ, 1500 ਮੀਟਰ, 3000 ਮੀਟਰ, ਜੈਵਲਿਨ ਥਰੋ, ਸ਼ਾਟਪੁੱਟ, 400 ਰਿਲੇਅ ਦੌੜ ਵਿੱਚ ਜਿੱਤ ਪ੍ਰਾਪਤ ਕਰਕੇ ਲੜਕੀਆਂ ਦੀ ਰਨਰਅੱਪ ਟਰਾਫ਼ੀ ਹਾਸਿਲ ਕੀਤੀ।

ਹਰਪ੍ਰੀਤ ਕੌਰ, ਸੁਖਮਨਦੀਪ ਕੌਰ, ਗਗਨਦੀਪ ਕੌਰ ਤੇ ਖੁਸ਼ੀ ਦੀ ਟੀਮ ਨੇ 100 ਮੀਟਰ ਰਿਲੇਅ ਦੌੜ 'ਚ ਸੋਨੇ ਦਾ ਤਗਮਾ ਤੇ ਸੰਸਥਾ ਦੇ ਵਿਦਿਆਰਥੀ ਰਮੇਸ਼ ਕੁਮਾਰ ਨੇ 400 ਮੀਟਰ ਹਰਡਲ ਦੌੜ 'ਚ ਕਾਂਸੀ ਦਾ ਤਗ਼ਮਾ ਹਾਸਿਲ ਕਰਕੇ ਮਿਮਿਟ ਦਾ ਨਾਂਅ ਰੋਸ਼ਨ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਦਾ ਸੰਸਥਾ ਵਿਖੇ ਪਹੁੰਚਣ 'ਤੇ ਸੰਸਥਾ ਦੇ ਮੁੱਖੀ ਡਾ. ਜਸਕਰਨ ਸਿੰਘ ਭੁੱਲਰ, ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ, ਡੀਨ ਅਕਾਦਮਿਕ ਸਿੰਘ, ਰਾਜੀਵ ਜੈਨ, ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਤੇ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਦੀ ਇਸ ਪ੍ਰਾਪਤੀ 'ਤੇ ਸਪੋਰਟਸ ਪ੍ਰਧਾਨ ਡਾ. ਜਤਿੰਦਰ ਸਿੰਘ, ਉਪ ਪ੍ਰਧਾਨ ਇੰਜੀ. ਵਰਿੰਦਰ ਸਿੰਘ, ਇੰਜੀ. ਗੁਰਵਿੰਦਰ ਡੀ.ਪੀ.ਈ. ਮਨਕੀਰਤ ਸਿੰਘ, ਅਥਲੈਟਿਕ ਟੀਮਾਂ ਦੇ ਇੰਚਾਰਜ ਡਾ. ਕੁਲਵੀਰ ਸਿੰਘ, ਡਾ. ਨਵਦੀਪ ਲਤਾ, ਇੰਜੀ. ਰਾਹੁਲ, ਮੈਡਮ ਪਲਕ, ਇੰਜੀ. ਗੁਰਪ੍ਰੀਤ ਕੌਰ ਤੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Author : Malout Live