ਨਿਊ ਗੋਬਿੰਦ ਨਗਰ ਮਲੋਟ ਸਥਿਤ ਨਵਜੋਤ ਪਬਲਿਕ ਹਾਈ ਸਕੂਲ ਦਾ ਅੱਠਵੀਂ ਦਾ ਨਤੀਜਾ ਰਿਹਾ 100%
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਸੈਸ਼ਨ 2025-26 ਦੇ ਅੱਠਵੀਂ ਦੇ ਨਤੀਜੇ ਵਿੱਚ ਨਿਊ ਗੋਬਿੰਦ ਨਗਰ ਸਥਿਤ ਨਵਜੋਤ ਪਬਲਿਕ ਹਾਈ ਸਕੂਲ ਦਾ ਨਤੀਜਾ ਇਸ ਵਾਰ ਫਿਰ ਸੋ ਫੀਸਦੀ ਨਿਕਲਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਕਵਲਜੀਤ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਜੋਤ ਪਬਲਿਕ ਹਾਈ ਸਕੂਲ ਅੱਠਵੀਂ ਦੇ ਸਾਰੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦੇ ਨਾਮ ਇਲਾਕੇ ਵਿੱਚ ਰੋਸ਼ਨ ਕੀਤੇ ਹਨ।
ਮਲੋਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਸੈਸ਼ਨ 2025-26 ਦੇ ਅੱਠਵੀਂ ਦੇ ਨਤੀਜੇ ਵਿੱਚ ਨਿਊ ਗੋਬਿੰਦ ਨਗਰ ਸਥਿਤ ਨਵਜੋਤ ਪਬਲਿਕ ਹਾਈ ਸਕੂਲ ਦਾ ਨਤੀਜਾ ਇਸ ਵਾਰ ਫਿਰ ਸੋ ਫੀਸਦੀ ਨਿਕਲਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਕਵਲਜੀਤ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਜੋਤ ਪਬਲਿਕ ਹਾਈ ਸਕੂਲ ਅੱਠਵੀਂ ਦੇ ਸਾਰੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦੇ ਨਾਮ ਇਲਾਕੇ ਵਿੱਚ ਰੋਸ਼ਨ ਕੀਤੇ ਹਨ। ਖੁਸ਼ੀ ਦੀ ਗੱਲ ਕਿ ਇਸ ਵਾਰ ਕੁੜੀਆਂ ਨੇ ਚੰਗੀ ਪੁਜੀਸ਼ਨ ਲੈ ਕੇ ਅੱਠਵੀਂ ਦੀ ਪ੍ਰੀਖਿਆ ਪਾਸ ਕੀਤੀ, ਜਿੰਨਾ ਵਿੱਚੋਂ ਪਹਿਲਾ ਸਥਾਨ ਅਰਸ਼ਦੀਪ ਕੌਰ ਪੁੱਤਰੀ ਦਲਜੀਤ ਸਿੰਘ ਨੇ 549/600 91.5% ਦੂਜਾ ਸਥਾਨ ਅੰਜੂ ਪੁੱਤਰੀ ਰਾਜਵੀਰ (541/600) 90.1%, ਤੀਜਾ ਸਥਾਨ ਕੁਸ਼ਮਾ ਪੁੱਤਰੀ ਕ੍ਰਿਸ਼ਮ ਸਿੰਘ (538/600) 89.6%, ਜਸਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ 87.3%, ਅਰੁਣਜੀਤ ਕੌਰ ਪੁੱਤਰੀ ਮਨਜੀਤ ਸਿੰਘ 83.8% ਅਤੇ ਇੰਦਰਜੀਤ ਸਿੰਘ ਪੁੱਤਰ ਮਨਜੀਤ ਸਿੰਘ 88.3%, ਜਸਪ੍ਰੀਤ ਪੁੱਤਰ ਗੁਰਚਰਨ ਸਿੰਘ 87.3% ਛੇਵਾਂ ਸਥਾਨ ਦੋ ਬੱਚੇ ਕਰਮਵਾਰ ਅੰਸ਼ਿਕਾ ਪੁੱਤਰੀ ਪ੍ਰੇਮ ਚੰਦ 84.8% ਨਵਜੋਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ 84.8% ਅੰਕ ਪ੍ਰਾਪਤ ਕੀਤੇ।
ਅਰਸ਼ਦੀਪ ਅਰੁਣਜੀਤ ਕੌਰ ਨੇ ਸਾਇੰਸ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਚਮਕਾਇਆ। ਪ੍ਰਿੰਸੀਪਲ ਕਵਲਜੀਤ ਕੌਰ ਨੇ ਕਿਹਾ ਅਧਿਆਪਕਾਂ ਦੀ ਸਖਤ ਮਿਹਨਤ ਤੇ ਪੜ੍ਹਾਈ ਵਿੱਚ ਬੱਚਿਆਂ ਦੀ ਲਗਨ ਹੋਣ ਕਾਰਨ ਹੀ ਅਜਿਹੇ ਚੰਗੇ ਨਤੀਜੇ ਆਏ ਹਨ ਸਕੂਲ ਦਾ ਤਜਰਬੇਕਾਰ ਸਟਾਫ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਹਮੇਸ਼ਾ ਖਿਆਲ ਰੱਖਦਾ ਹੈ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ। ਇਸ ਮੌਕੇ ਮੈਡਮ ਪ੍ਰਿੰਸੀਪਲ ਕਵਲਜੀਤ ਕੌਰ ਦੇ ਨਾਲ ਸਕੂਲ ਦੇ ਸਮੂਹ ਸਟਾਫ ਨੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ।
Author : Malout Live



