ਨਵੀਂ ਚੇਤਨਾ ਮੁਹਿੰਮ ਤਹਿਤ “ਲਿੰਗ ਆਧਾਰਿਤ ਹਿੰਸਾ” ਥੀਮ ਤੇ ਕਰਵਾਇਆ ਗਿਆ ਸੈਮੀਨਾਰ
ਗਿੱਦੜਬਾਹਾ ਦੇ ਪਿੰਡ ਗਿਲਜੇਵਾਲਾ ਵਿਖੇ ‘ਨਵੀਂ ਚੇਤਨਾ ਮੁਹਿੰਮ ਤਹਿਤ ਲਿੰਗ ਆਧਾਰਿਤ ਹਿੰਸਾ’ ਥੀਮ ਤੇ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਵਿਭਾਗ ਨਾਲ ਸੰਬੰਧਿਤ ਦਿੱਤੀਆਂ ਜਾਣ ਵਾਲੀਆਂ ਔਰਤਾਂ ਸੰਬੰਧੀ ਸਹੂਲਤਾਂ ਅਤੇ ਔਰਤਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਗਿੱਦੜਬਾਹਾ ਮਨਜੋਤ ਸਿੰਘ ਦੀ ਯੋਗ ਅਗਵਾਈ ਹੇਠ ਬੀ.ਪੀ.ਐਮ ਅਜੈ ਕੁਮਾਰ ਅਤੇ ਸਮੂਹ ਸਟਾਫ਼ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਗਿੱਦੜਬਾਹਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪਿੰਡ ਗਿਲਜੇਵਾਲਾ ਵਿਖੇ ‘ਨਵੀਂ ਚੇਤਨਾ ਮੁਹਿੰਮ ਤਹਿਤ ਲਿੰਗ ਆਧਾਰਿਤ ਹਿੰਸਾ’ ਥੀਮ ਤੇ ਸੈਮੀਨਾਰ ਕਰਵਾਇਆ ਗਿਆ।
ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਵਿਭਾਗ ਨਾਲ ਸੰਬੰਧਿਤ ਦਿੱਤੀਆਂ ਜਾਣ ਵਾਲੀਆਂ ਔਰਤਾਂ ਸੰਬੰਧੀ ਸਹੂਲਤਾਂ ਅਤੇ ਔਰਤਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਪਿੰਡ ਦੇ ਸਰਪੰਚ ਹੰਸ ਰਾਜ ਸਿੰਘ, ਡੀ.ਐਮ.ਐਮ.ਟੀ ਪ੍ਰਭਜੋਤ ਕੌਰ(ਵੂਮੈਨ ਹੈੱਲਪ ਡੈਸਕ), ਸਿਹਤ ਵਿਭਾਗ ਵੱਲੋਂ ਰਮਨ ਕੁਮਾਰੀ (ਸੀ.ਐੱਚ.ਓ), ਪੀ.ਐੱਸ.ਆਰ.ਐੱਲ.ਐਮ ਵਿਭਾਗ ਵੱਲੋਂ ਐੱਮ.ਆਈ.ਐੱਸ ਕੋਆਰਡੀਨੇਟਰ ਜੋਨੀ ਕੁਮਾਰ, ਕਲੱਸਟਰ ਇੰਚਾਰਜ ਗੁਰਮੀਤ ਸਿੰਘ ਅਤੇ ਸਵੈ-ਸਹਾਇਤਾ ਸਮੂਹ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।
Author : Malout Live