ਮਲੋਟ ਸ਼ਹਿਰ ਲਈ ਮਾਣ ਵਾਲੀ ਗੱਲ, ਪੰਕਜ ਸ਼ਰਮਾ ਕਾਮੇਡੀ ਫਿਲਮ ਪਿੱਟ ਸਿਆਪਾ ਵਿੱਚ ਆਉਣਗੇ ਨਜ਼ਰ
ਮਲੋਟ ਦੇ ਵਸਨੀਕ ਪੰਕਜ ਸ਼ਰਮਾ ਸਪੁੱਤਰ ਕੈਲਾਸ਼ ਚੰਦਰ ਸ਼ਰਮਾ ਦੇ ਅਨੁਸਾਰ ਉਹ ਪਿਛਲੇ 12 ਸਾਲਾਂ ਤੋਂ ਥੀਏਟਰ ਅਤੇ ਫਿਲਮਾਂ ਵਿੱਚ ਕੰਮ ਕਰ ਰਹੇ ਹਨ। ਉਹ ਇਸ ਸਮੇਂ ਮੋਹਾਲੀ ਵਿੱਚ ਰਹਿੰਦੇ ਹਨ। ਉਹਨਾਂ ਦੀ ਕਾਮੇਡੀ ਫਿਲਮ ਪਿੱਟ ਸਿਆਪਾ ਬਹੁਤ ਜਲਦੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
ਮਲੋਟ : ਮਲੋਟ ਦੇ ਵਸਨੀਕ ਪੰਕਜ ਸ਼ਰਮਾ ਸਪੁੱਤਰ ਕੈਲਾਸ਼ ਚੰਦਰ ਸ਼ਰਮਾ ਦੇ ਅਨੁਸਾਰ ਉਹ ਪਿਛਲੇ 12 ਸਾਲਾਂ ਤੋਂ ਥੀਏਟਰ ਅਤੇ ਫਿਲਮਾਂ ਵਿੱਚ ਕੰਮ ਕਰ ਰਹੇ ਹਨ। ਉਹ ਇਸ ਸਮੇਂ ਮੋਹਾਲੀ ਵਿੱਚ ਰਹਿੰਦੇ ਹਨ। ਉਹਨਾਂ ਦੀ ਕਾਮੇਡੀ ਫਿਲਮ ਪਿੱਟ ਸਿਆਪਾ ਬਹੁਤ ਜਲਦੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਸੋਨਮ ਬਾਜਵਾ ਅਤੇ ਪਰਮਵੀਰ ਚੀਮਾ ਮੁੱਖ ਭੂਮਿਕਾਵਾਂ ਵਿੱਚ ਹਨ। ਇੱਕ ਅਦਾਕਾਰ ਵਜੋਂ ਉਹ ਪਿੱਟ ਸਿਆਪਾ ਫਿਲਮ ਵਿੱਚ ਟਾਈਸਨ ਦੀ ਭੂਮਿਕਾ ਨਿਭਾਉਂਦੇ ਹਨ।
ਉਹਨਾਂ ਨੇ ਆਪਣਾ ਥੀਏਟਰ ਕੈਰੀਅਰ ਮਲੋਟ ਵਿੱਚ ਸਿਮਰਨਜੋਤ ਸਿੰਘ ਮੱਕੜ ਨਾਲ ਸ਼ੁਰੂ ਕੀਤਾ। ਅੱਜ ਕੱਲ੍ਹ ਉਹ ਆਪਣਾ ਮੋਹਾਲੀ ਅਧਾਰਿਤ ਥੀਏਟਰ ਕਲੱਬ, ਮੋਝਾਬਾ ਪੰਜਾਬੀ ਬ੍ਰੌਡਵੇਜ਼ ਥੀਏਟਰ ਚਲਾਉਂਦੇ ਹਨ, ਜੋ ਨਵੇਂ ਆਉਣ ਵਾਲਿਆਂ ਨੂੰ ਥੀਏਟਰ ਦ੍ਰਿਸ਼ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਾ ਹੈ ਅਤੇ ਸਿਖਾਉਂਦਾ ਹੈ।
Author : Malout Live



