ਪੰਨੀਵਾਲਾ ਪੁਲਿਸ ਨੂੰ ਮਿਲੀ ਸਫ਼ਲਤਾ, 3 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

ਚੌਂਕੀ ਪੰਨੀਵਾਲਾ ਫੱਤਾ ਦੇ ਇੰਚਾਰਜ ਵੇਦ ਪ੍ਰਕਾਸ਼ ਵੱਲੋਂ ਸਾਥੀ ਪੁਲਿਸ ਕਰਮਚਾਰੀਆਂ ਨਾਲ ਗਸ਼ਤ ਦੇ ਦੌਰਾਨ ਬੀਤੇ ਦਿਨ ਰਾਣੀਵਾਲਾ ਗੱਦਾਡੋਬ ਸੜਕ ਤੋਂ ਸ਼ਮਸ਼ਾਨ ਘਾਟ ਦੇ ਗੇਟ ਅੱਗੇ ਨੋਜਵਾਨ ਖੜ੍ਹਾ ਦਿਖਾਈ ਦਿੱਤਾ, ਮੋਮੀ ਲਿਫਾਫੇ ਦੀ ਫਰੋਲਾ-ਫਰਾਲੀ ਕਰ ਰਿਹਾ ਸੀ, ਸ਼ੱਕ ਦੇ ਅਧਾਰ ਤੇ ਪੁੱਛਗਿੱਛ ਕੀਤੀ, ਤਲਾਸ਼ੀ ਲੈਣ ਤੇ 3 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੀਨੀਅਰ ਸੁਪਰਡੈਂਟ ਪੁਲਿਸ ਸ਼੍ਰੀ ਅਭਿਮੰਨਿਯੂ ਰਾਣਾ (SSP) ਤੇ ਡੀ.ਐੱਸ.ਪੀ ਲੰਬੀ ਸ. ਹਰਬੰਸ ਸਿੰਘ ਦੇ ਹੁਕਮਾਂ ਤਹਿਤ, ਐੱਸ.ਐਚ.ਓ ਥਾਣਾ ਕਬਰਵਾਲਾ ਹਰਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਚੌਂਕੀ ਪੰਨੀਵਾਲਾ ਫੱਤਾ ਦੇ ਇੰਚਾਰਜ ਵੇਦ ਪ੍ਰਕਾਸ਼ ਵੱਲੋਂ ਸਾਥੀ ਪੁਲਿਸ ਕਰਮਚਾਰੀਆਂ ਨਾਲ ਗਸ਼ਤ ਦੇ ਦੌਰਾਨ ਬੀਤੇ ਦਿਨ ਰਾਣੀਵਾਲਾ ਗੱਦਾਡੋਬ ਸੜਕ ਤੋਂ ਸ਼ਮਸ਼ਾਨ ਘਾਟ ਦੇ ਗੇਟ ਅੱਗੇ ਨੋਜਵਾਨ ਖੜ੍ਹਾ ਦਿਖਾਈ ਦਿੱਤਾ,

ਮੋਮੀ ਲਿਫਾਫੇ ਦੀ ਫਰੋਲਾ-ਫਰਾਲੀ ਕਰ ਰਿਹਾ ਸੀ, ਸ਼ੱਕ ਦੇ ਅਧਾਰ ਤੇ ਪੁੱਛਗਿੱਛ ਕੀਤੀ, ਤਲਾਸ਼ੀ ਲੈਣ ਤੇ 3 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਸਨੇ ਆਪਣਾ ਨਾਮ ਅਜਾਦਬੀਰ ਸਿੰਘ ਉਰਫ ਜੋਬਨ ਪੁੱਤਰ ਹਰਜਿੰਦਰ ਸਿੰਘ ਰਾਣੀ ਵਾਲਾ ਦੱਸਿਆ। ਇਸ ਸਬੰਧੀ ਦੋਸ਼ੀ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਜਾਂਚ ਕੀਤੀ ਜਾਵੇਗੀ।

Author : Malout Live