ਸਰਕਾਰੀ ਹਾਈ ਸਕੂਲ ਦੇ ਅਧਿਆਪਕਾਂ ਨੇ ਮਿਲ ਕੀਤਾ ਸ਼ਲਾਂਘਾਯੋਗ ਕੰਮ, ਬੱਚਿਆ ਲਈ ਸਕੂਲ ਨੂੰ ਕੀਤਾ ਇਨਵਰਟਰ ਬੈਟਰਾ ਦਾਨ
ਮਲੋਟ:- ਗਰਮੀ ਦਾ ਮੌਸਮ ਹੋਣ ਕਰਕੇ ਅਤੇ ਵੱਧ ਰਹੀ ਗਰਮੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰੀ ਹਾਈ ਸਕੂਲ ਕੱਟਿਆਂਵਾਲੀ ਦੇ ਅਧਿਆਪਕ ਸ਼੍ਰੀ ਭਾਰਤ ਭੂਸ਼ਨ, ਕੰਪਿਊਟਰ ਟੀਚਰ, ਸ਼੍ਰੀ ਸਵਰਨ ਸਿੰਘ ਪੀ.ਟੀ.ਆਈ ਅਤੇ
ਸ਼੍ਰੀ ਸੁਖਵੀਰ ਸਿੰਘ ਡਰਾਇੰਗ ਟੀਚਰ ਨੇ ਧਿਆਨ ਵਿੱਚ ਰੱਖਦੇ ਹੋਏ ਸਕੂਲੀ ਵਿਦਿਆਰਥੀਆਂ ਲਈ ਟਿਊਬਲਰ ਬੈਟਰਾ ਸਕੂਲ ਨੂੰ ਦਾਨ ਕੀਤਾ ਤਾਂ ਜੋ ਲਾਈਟ ਜਾਣ ਤੇ ਬੱਚਿਆ ਨੂੰ ਗਰਮੀ ਮਹਿਸੂਸ ਨਾ ਹੋਵੇ ਅਤੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। Author : Malout Live