ਕਰਤਾਰਪੁਰ ਨੇੜੇ ਰੇਲ ਗੱਡੀ ਦੇ ਡੱਬਿਆਂ ਨੂੰ ਲੱਗੀ ਭਿਆਨਕ ਅੱਗ
ਕਰਤਾਰਪੁਰ:- ਕਰਤਾਰਪੁਰ ਨੇੜੇ ਟ੍ਰੇਨ ਦੇ ਡੱਬੇ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਫਲਾਈਂਗ ਮੇਲ ਐਕਸਪ੍ਰੈਸ ਦੇ ਸਲੀਪਰ ਕੋਚ ਵਿੱਚ ਲੱਗੀ ਹੈ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਰੇਲਵੇ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਹਨ । ਫਿਲਹਾਲ ਇਸ ਘਟਨਾ ਵਿੱਚ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੇਨ ਦੇ ਸਲੀਪਰ ਕੋਚ ਦੇ 3 ਡੱਬਿਆਂ ਨੂੰ ਭਿਆਨਕ ਅੱਗ ਲੱਗੀ ਹੈ । ਇਸ ਮੌਕੇ ਥਾਣਾ ਕਰਤਾਰਪੁਰ ਦੇ ਐਸ.ਐਚ.ਓ. ਪੁਸ਼ਪ ਬਾਲੀ ਨੇ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਟ੍ਰੇਨ ਦੀਆਂ ਬੋਗੀਆਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ । ਜਿਸ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ । ਦੱਸ ਦੇਈਏ ਕਿ ਇੱਕ ਬੋਗੀ ਵਿਚੋਂ ਅੱਗ ਨੂੰ ਬੁਝਾਉਣ ਤੋਂ ਬਾਅਦ ਬਾਕੀ ਦੀਆਂ ਦੋ ਹੋਰ ਬੋਗੀਆਂ ਜੋ ਅੱਗ ਦੀ ਲਪੇਟ ਵਿੱਚ ਸਨ, ਵਿਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ । ਇਸ ਘਟਨਾ ਵਿੱਚ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ । ਫਿਲਹਾਲ ਇਸ ਘਟਨਾ ਵਿੱਚ ਨੁਕਸਾਨ ਹੋਣ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ । ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਯਾਤਰੀਆਂ ਨੂੰ ਅੰਮ੍ਰਿਤਸਰ ਭੇਜਿਆ ਜਾਵੇਗਾ ।