ਕੰਰਟ ਲੱਗਣ ਨਾਲ ਕਿਸਾਨ ਦੀ ਮੌਤ
ਗਿੱਦੜਬਾਹਾ:- ਪਿੰਡ ਕੋਟਭਾਈ ਵਿਖੇ ਇਕ ਨੌਜਵਾਨ ਕਿਸਾਨ ਦੀ ਮੋਟਰ ਵਿੱਚੋ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਲਰਾਜ ਸਿੰਘ (30 ਸਾਲ) ਪੁੱਤਰ ਮੇਜਰ ਸਿੰਘ ਵਾਸੀ ਕੋਠੇ ਮਧੀਰ ਰੋਡ ਕੋਟਭਾਈ ਅੱਜ ਸਵੇਰੇ ਕਰੀਬ 8 ਵਜੇ ਘਰੋਂ ਆਪਣੇ ਖੇਤਾ ਵੱਲ ਗਿਆ ਸੀ । ਮੀਂਹ ਤੋਂ ਬਾਅਦ ਖੂਹ ’ਚ ਲੱਗੀ ਮੋਟਰ ਚੈੱਕ ਕਰਨ ਉਤਰਿਆ ਸੀ ਅਤੇ ਮੋਟਰ ਸ਼ਾਰਟ ਹੋਣ ਕਾਰਨ ਜਦ ਉਸ ਨੇ ਮੋਟਰ ਨੂੰ ਹੱਥ ਲਾਇਆ ਤਾਂ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ। ਪਤਾ ਲੱਗਣ ’ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ। ਥਾਣਾ ਕੋਟਭਾਈ ਦੇ ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।