ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤੀ ਨੇ ਸੁੱਟਿਆ ਮੂੰਹ ‘ਤੇ ਤੇਜ਼ਾਬ
ਫਿਰੋਜ਼ਪੁਰ : ਫਿਰੋਜ਼ਪੁਰ ਤੋਂ ਪਤੀ-ਪਤਨੀ ਦੀ ਲੜਾਈ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਦੇਖਣ ਨੂੰ ਮਿਲਿਆ ਹੈ,ਜਿੱਥੇ ਕਿ ਫਿਰੋਜ਼ਪੁਰ ਦੇ ਭਾਰਤ ਨਗਰ ਵਿੱਚ ਰੋਜ਼ਾਨਾ ਸ਼ਰਾਬ ਪੀ ਕੇ ਘਰ ਵਿੱਚ ਲੜਾਈ ਕਰਨ ਵਾਲੇ ਇੱਕ ਸ਼ਰਾਬੀ ਨੂੰ ਜਦੋਂ ਉਸਦੀ ਪਤਨੀ ਵੱਲੋਂ ਨਸ਼ਾ ਕਰਨ ਤੋਂ ਰੋਕਿਆ ਗਿਆ ਤਾਂ ਉਸਨੇ ਆਪਣੀ ਪਤਨੀ ‘ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਵਿੱਚ ਮਹਿਲਾ ਦਾ ਅੱਧਾ ਮੂੰਹ ਸੜ੍ਹ ਗਿਆ । ਇਸ ਲੜਾਈ ਦੌਰਾਨ ਤੇਜ਼ਾਬ ਦੀਆਂ ਕੁਝ ਬੂੰਦਾਂ ਉਸਦੀ ਅੱਖਾਂ ਵਿੱਚ ਵੀ ਪੈ ਗਈਆਂ । ਜਿਸ ਕਾਰਨ ਮਹਿਲਾ ਦੀ ਹਾਲਤ ਬੇਹੱਦ ਖਰਾਬ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਭਾਰਤ ਨਗਰ ਵਾਸੀ ਦਵਿੰਦਰ ਕੁਮਾਰ ਹਰ ਰੋਜ਼ ਨਸ਼ਾ ਕਰ ਕੇ ਘਰ ਵਿੱਚ ਜਦੋਂ ਆਉਂਦਾ ਸੀ ਤਾਂ ਆ ਕੇ ਆਪਣੀ ਪਤਨੀ ਨਾਲ ਲੜਾਈ ਕਰਦਾ ਸੀ । ਜਿਸ ਕਾਰਣ ਉਸਦੀ ਪਤਨੀ ਉਸਦੇ ਨਸ਼ਾ ਕਰਨ ਵਾਲੀ ਆਦਤ ਦੇ ਖਿਲਾਫ਼ ਸੀ । ਬੀਤੇ ਦਿਨ ਜਦੋਂ ਦਵਿੰਦਰ ਨਸ਼ੇ ਵਿੱਚ ਟੱਲੀ ਹੋ ਕੇ ਘਰ ਆਇਆ ਤਾਂ ਉਸਦੀ ਪਤਨੀ ਨੇ ਉਸਨੂੰ ਨਸ਼ਾ ਕਰਨ ਤੋਂ ਮਨ੍ਹਾਂ ਕੀਤਾ । ਜਿਸ ਕਾਰਨ ਗੁੱਸੇ ਵਿੱਚ ਆ ਕੇ ਪਤੀ ਨੇ ਉਸ ‘ਤੇ ਤੇਜ਼ਾਬ ਸਿੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ।