ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੁੱਧ ਰਾਮ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ :- ਬਲਾਕ ਲੰਬੀ  ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਬੁੱਧ ਰਾਮ ਜੀ ਨੂੰ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲਾ ਪ੍ਰਧਾਨ ਮਨੋਹਰ ਲਾਲ ਸ਼ਰਮਾ ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ ਹਿੰਮਤ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸੇਵਾਮੁਕਤੀ ਅਤੇ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਸ੍ਰੀ ਬੁੱਧ ਰਾਮ ਨੇ ਆਪਣੀ ਸਮੁੱਚੀ ਸੇਵਾ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਨਿਭਾਈ  ਪ੍ਰਬੰਧਕ ਦੇ ਤੌਰ ਤੇ ਵੀ ਆਪਣੀ ਸੂਝ ਬੂਝ ਅਤੇ ਗਿਆਨ ਸਦਕਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਵਿੱਚ ਬੜੇ ਹਰਮਨ ਪਿਆਰੇ ਅਤੇ ਸਤਿਕਾਰਤ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਹੋਇਆ ਜ਼ਿਲਾ ਪ੍ਰਧਾਨ ਮਨੋਹਰ ਲਾਲ ਸ਼ਰਮਾ ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦਾ ਸਮਾਂ ਹੋਣ ਕਰਕੇ ਸੇਵਾਮੁਕਤੀ ਸਮਾਗਮ ਨਹੀਂ ਰੱਖਿਆ ਜਾ ਸਕਿਆ ਜਿਸ ਕਾਰਨ ਅੱਜ ਉਨ੍ਹਾਂ ਨੂੰ ਸੇਵਾ ਮੁਕਤੀ ਉਪਰੰਤ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁੱਧ ਰਾਮ ਦੇ ਘਰ ਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।

ਬੁੱਧ ਰਾਮ ਜੀ ਨੇ ਆਪਣੀਆਂ ਸੇਵਾਵਾਂ ਪ੍ਰਾਇਮਰੀ ਅਧਿਆਪਕ ਤੋਂ ਸ਼ੁਰੂ ਕਰਕੇ ਇੱਥੋਂ ਤਕ ਦਾ ਸਫ਼ਰ ਤੈਅ ਕੀਤਾ ਹੈ । ਇਸ ਚਾਲੀ ਸਾਲਾਂ ਦੇ ਸਫ਼ਰ ਦੌਰਾਨ  ਉਨ੍ਹਾਂ ਵੱਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਜੀਵਨ ਅੰਦਰ ਵਿੱਦਿਆ ਦੀ ਜੋਤ ਜਗਾਈ ਹੈ । ਇਸ ਤੋਂ ਇਲਾਵਾ ਬੁੱਧ ਰਾਮ ਨੇ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਉਂਦਿਆ ਹੋਇਆ ਹਮੇਸ਼ਾਂ ਅਧਿਆਪਕ ਹੱਕਾਂ ਲਈ ਮੋਹਰੀ ਹੋ ਕੇ ਸੰਘਰਸ਼ ਕੀਤਾ ਹੈ।  ਗੌਰਮਿੰਟ ਟੀਚਰ ਯੂਨੀਅਨ ਪੰਜਾਬ ਅੱਜ ਉਨ੍ਹਾਂ ਨੂੰ ਸੇਵਾਮੁਕਤੀ ਤੇ ਸਨਮਾਨਤ ਕਰਦੇ ਹੋਏ ਮਾਣ ਮਹਿਸੂਸ ਕਰਦੀ ਹੈ।ਇਸ ਮੌਕੇ ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੰਬੀ ਬੁੱਧ ਰਾਮ ਵੱਲੋਂ ਮੁਲਾਜ਼ਮ ਲਹਿਰ ਵਾਸਤੇ ਮਾਇਕ ਸਹਾਇਤਾ ਵੀ ਕੀਤੀ ਗਈ । ਉਨ੍ਹਾਂ ਨੂੰ ਸਨਮਾਨਿਤ ਕਰਨ ਮੌਕੇ ਕੁਲਵਿੰਦਰ ਸਿੰਘ ਸ੍ਰੀ ਹਿੰਮਤ ਸਿੰਘ ਬਲਦੇਵ ਸਿੰਘ ਸਾਹੀਵਾਲ, ਮਲਕੀਤ ਸਿੰਘ ਹਰਮੀਤ ਸਿੰਘ, ਪਰਮਜੀਤ ਸਿੰਘ ਹਰਜਿੰਦਰ ਸਿੰਘ ਵਿਕਰਮਜੀਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।