ਉਪ-ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਗਾਈ ਗਈ ਲੋਕ ਅਦਾਲਤ, ਕੇਸਾਂ ਦਾ ਮੌਕੇ ਤੇ ਕੀਤਾ ਨਿਪਟਾਰਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ)- ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਉਪ-ਮੰਡਲ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਆਮ ਲੋਕਾਂ ਨੂੰ ਸਮੇਂ-ਸਿਰ ਅਤੇ ਜਲਦੀ ਨਿਆਂ ਦੇਣ ਦੇ ਮਨੋਰਥ ਨਾਲ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਨਿਆਇਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ।
ਮਿਤੀ 14-5-2022 ਨੂੰ ਲਗਾਈਆਂ ਜਾਣ ਵਾਲੀਆਂ ਨੈਸ਼ਨਲ ਲੋਕ ਅਦਾਲਤ ਵਿੱਚ ਉਨ੍ਹਾਂ ਵੱਲੋਂ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਪੋਸਟਸ ਮੈਨਟੀਨੈਂਸ ਐਂਡ ਸੀਨੀਅਰ ਸੀਟੀਜਨ ਐਕਟ ਅਤੇ ਸੀ.ਆਰ.ਪੀ.ਸੀ ਸੈਕਸ਼ਨ 107/151 ਨਾਲ ਸੰਬੰਧਿਤ ਕੇਸਾਂ ਸੰਬੰਧੀ ਲੋਕ ਅਦਾਲਤ ਲਗਾਈ ਅਤੇ ਸੁਣਵਾਈ ਕੀਤੀ ਗਈ। ਇਸ ਮੌਕੇ ਸੰਬੰਧਿਤ ਧਿਰਾਂ ਦੇ ਕੌਂਸਲਰਾਂ ਤੋਂ ਇਲਾਵਾ ਗੁਰਮੀਤ ਪਾਲ ਰੀਡਰ ਅਤੇ ਬਲਰਾਜ ਅਹਿਲਮਦ ਵੀ ਮੌਜੂਦ ਸਨ। Author : Malout Live