ਲੋੜਵੰਦ ਬੱਚਿਆਂ ਅਤੇ ਲੜਕੀਆਂ ਲਈ ਮੁਫ਼ਤ ਇੰਗਲਿਸ਼ ਸਪੀਕਿੰਗ ਤਿੰਨ ਮਹੀਨੇ ਦਾ ਕੋਰਸ, ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਵੱਲੋਂ

ਮਲੋਟ:- ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਦੀ ਅਗਵਾਈ ਹੇਠ ਜੈ ਮਾਂ ਭਗਵਤੀ ਕੇਂਦਰ, ਮੇਨ ਬਾਜ਼ਾਰ ਗਲੀ ਨੰਬਰ 6, ਗੀਤਾ ਭਵਨ ਵਾਲੀ ਗਲੀ ਮਲੋਟ ਵਿਖੇ 25 ਅਪ੍ਰੈਲ ਤੋਂ ਰੋਜ਼ਾਨਾ ਇੱਕ ਘੰਟਾ ਸ਼ਾਮ 4:30 ਵਜੇ ਤੋਂ 5:30 ਵਜੇ ਤੱਕ , ਲੋੜਵੰਦ ਬੱਚਿਆਂ ਅਤੇ ਲੜਕੀਆਂ ਲਈ ਮੁਫ਼ਤ ਇੰਗਲਿਸ਼ ਸਪੀਕਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਸਮੁੱਚੀ ਟੀਮ ਨੇ ਦੱਸਿਆ ਕਿ ਇੱਥੇ ਰਹਿੰਦੇ ਹੋਏ ਹੀ ਵਿਸ਼ਵ ਪੱਧਰ ਤੇ ਜੁੜਨ ਲਈ ਅੰਗਰੇਜ਼ੀ ਭਾਸ਼ਾ ਸਾਡੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਅਸੀਂ ਸਮਾਜ ਸੇਵਕ ਹੋਣ ਦੇ ਨਾਤੇ ਬੱਚਿਆਂ ਦੇ ਵਿਕਾਸ ਲਈ ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਵੱਲੋਂ ਇਹ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਲੋੜਵੰਦ ਬੱਚਿਆਂ ਨੂੰ ਬਾਕੀ ਸਮਾਜ ਦੇ ਬਰਾਬਰ ਖੜ੍ਹਾ ਕੀਤਾ ਜਾ ਸਕੇ। ਇਸ ਕੋਰਸ ਵਿੱਚ ਦਾਖਲਾ ਲੈਣ ਲਈ ਅਤੇ ਫਾਰਮ ਭਰਨ ਲਈ ਆਖਰੀ ਤਾਰੀਖ 22 ਅਪ੍ਰੈਲ ਹੈ। ਇਸ ਕੋਰਸ ਵਿੱਚ ਦਾਖਲਾ ਲੈਣ ਲਈ ਮੇਨ ਬਜਾਰ ਗਲੀ ਨੰਬਰ 6, ਗੀਤਾ ਭਵਨ ਵਾਲੀ ਗਲੀ, ਮਲੋਟ ਵਿਖੇ ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਦੇ ਦਫਤਰ ਵਿੱਚੋਂ ਲੈਣ ਸਕਦੇ ਹੋ। Author : Malout Live