ਜਵਾਨੀ ਤੋਂ ਹੁਣ ਤੱਕ ਦੀਆਂ ਤਸਵੀਰਾਂ ਵਾਲਾ ਕੇਕ ਸ . ਬਾਦਲ ਨੇ ਜਨਮ ਦਿਨ 'ਤੇ ਕੱਟਿਆ
ਮਲੋਟ:-ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ 'ਤੇ ਇਕ ਵਿਸ਼ੇਸ਼ ਕੇਕ ਕੱਟਿਆ ਗਿਆ , ਜਿਸ ਨੂੰ ਮਲੋਟ ਸ਼ਹਿਰ ਦੇ ਆਰਤੀ ਸਵੀਟਸ ਨੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਬਣਾਇਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਵਲ ਨਾਗਪਾਲ ਅਤੇ ਗੌਰਵ ਨਾਗਪਾਲ ਨੇ ਦੱਸਿਆ ਕਿ ਲਗਪਗ 7 ਕਿੱਲੋ ਦੇ ਤਿਆਰ ਕੀਤੇ ਕੇਕ ਵਿਚ ਪ੍ਰਕਾਸ਼ ਸਿੰਘ ਬਾਦਲ ਦੀਆਂ ਜਵਾਨੀ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਤਸਵੀਰਾਂ ਇਕ ਜ਼ੰਜੀਰ ਦੇ ਰੂਪ ਵਿਚ ਲਗਾਈਆਂ ਗਈਆਂ , ਜਿਸ ਨੂੰ ਦੇਖ ਕੇ ਸ. ਬਾਦਲ ਅਤਿ ਖੁਸ਼ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਇਸ ਕੱਟੇ ਕੇਕ ਤੋਂ ਪਹਿਲਾਂ ਕੋਈ ਅਜਿਹਾ ਕੇਕ ਨਹੀਂ ਕੱਟਿਆ ਅਤੇ ਇਸ ਕੇਕ ' ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਐੱਮ. ਪੀ. ਸੁਖਬੀਰ ਸਿੰਘ ਬਾਦਲ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਸਾਬਕਾ ਐੱਮ. ਪੀ. ਗੁਰਦਾਸ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਅਵਤਾਰ ਸਿੰਘ ਵਣਵਾਲਾ, ਬਲਕਰਨ ਸਿੰਘ ਬੱਲਾ ਤੇ ਗੁਰਚਰਨ ਸਿੰਘ ਆਦਿ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ।