ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਲ੍ਹ ਕੱਢਿਆ ਜਾਵੇਗਾ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਤੋਂ ਪੈਦਲ ਨਗਰ ਕੀਰਤਨ
ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਭਾਈ ਜਗਤਾ ਜੀ, ਮਲੋਟ ਤੋਂ ਪੈਦਲ ਨਗਰ ਕੀਰਤਨ ਕੱਲ੍ਹ 22 ਦਸੰਬਰ 2024 ਦਿਨ ਐਤਵਾਰ ਦੁਪਹਿਰ 2:00 ਵਜੇ ਆਰੰਭ ਹੋਵੇਗਾ।
ਮਲੋਟ : ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਭਾਈ ਜਗਤਾ ਜੀ, ਮਲੋਟ ਤੋਂ ਪੈਦਲ ਨਗਰ ਕੀਰਤਨ ਕੱਲ੍ਹ 22 ਦਸੰਬਰ 2024 ਦਿਨ ਐਤਵਾਰ ਦੁਪਹਿਰ 2:00 ਵਜੇ ਆਰੰਭ ਹੋਵੇਗਾ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਮੁਹੱਲਾ ਕਰਨੈਲ ਸਿੰਘ, ਖੇਸਾਂ ਵਾਲੀ ਗਲੀ ਤੋਂ ਬਿਰਲਾ ਰੋਡ ਤੋਂ ਵਾਪਿਸ ਮੇਨ ਬਾਜ਼ਾਰ ਤੋਂ ਪੁੱਲ ਰਾਹੀਂ ਟਰੱਕ ਯੂਨੀਅਨ ਦੇ ਸਾਹਮਣੇ ਵਾਲੀ ਗਲੀ ਤੋਂ ਗੁਰਮੀਤ ਮੈਡੀਕਲ ਸਟੋਰ ਵਾਲੀ ਗਲੀ ਤੋਂ ਏਕਤਾ ਨਗਰ ਰਾਹੀਂ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ।
ਸਮੂਹ ਸਾਧ ਸੰਗਤ ਨੂੰ ਇਸ ਪੈਦਲ ਨਗਰ ਕੀਰਤਨ ਵਿੱਚ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਵਧੇਰੇ ਜਾਣਕਾਰੀ ਲਈ 98153-34244, 94174-89561, 98158-30001, 70096-50096 ਨੰਬਰਾਂ ਤੇ ਸੰਪਰਕ ਕਰੋ।
Author : Malout Live