ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਗੜੇਮਾਰੀ ਨਾਲ ਨੁਕਸਾਨੇ ਕਿਸਾਨ ਨੂੰ ਠੇਕਾ ਮਾਲਕ ਨੇ ਠੇਕਾ ਛੱਡ ਦਿਖਾਈ ਦਰੀਆ ਦਿਲੀ

ਸ ਕੁਲਵੰਤ ਸਿੰਘ ਪੁੱਤਰ ਸਰਦਾਰ ਪ੍ਰਤਾਪ ਸਿੰਘ ਪਿੰਡ ਲੱਖੇਵਾਲੀ ਨੇ ਗੜੇਮਾਰੀ ਨਾਲ ਫਸਲ ਤਬਾਹ ਹੋਣ ਕਾਰਨ ਜ਼ਮੀਨ ਠੇਕੇ ਤੇ ਵਾਹੁਣ ਵਾਲੇ ਗੁਰਮੀਤ ਸਿੰਘ ਪੁੱਤਰ ਲੱਖਾਂ ਸਿੰਘ ਨੂੰ 40000 (ਚਾਲੀ) ਹਜ਼ਾਰ ਰੁਪਏ ਪ੍ਰਤੀ ਕਿਲੇ ਜ਼ਮੀਨ ਦਾ ਠੇਕਾ ਛੱਡਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਬਾਰਿਸ਼ਾਂ ਦੇ ਕਾਰਨ ਕਈ ਪਿੰਡਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਅਤੇ ਕਿਸਾਨਾਂ ਦੀ ਆਰਥਿਕਤਾ ਤੇ ਬਹੁਤ ਅਸਰ ਹੋਇਆ ਹੈ। ਇਸੇ ਦੇ ਚਲਦਿਆਂ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਸ. ਕੁਲਵੰਤ ਸਿੰਘ ਪੁੱਤਰ ਸ. ਪ੍ਰਤਾਪ ਸਿੰਘ ਲੱਖੇਵਾਲੀ ਨੇ ਆਪਣੀ ਜਮੀਨ ਗੁਰਮੀਤ ਸਿੰਘ ਪੁੱਤਰ ਲੱਖਾ ਸਿੰਘ ਨੂੰ ਠੇਕੇ ਤੇ ਦਿੱਤੀ ਹੋਈ ਸੀ, ਪਰ ਬਾਰਿਸ਼ਾਂ ਅਤੇ ਗੜੇਮਾਰੀ ਕਰਕੇ ਸਾਰੀ ਫਸਲ ਤਬਾਹ ਹੋ ਗਈ।

ਇਸ ਕਰਕੇ ਜਮੀਨ ਮਾਲਕ ਸ. ਕੁਲਵੰਤ ਸਿੰਘ ਨੇ ਆਪਣੀ ਦਰੀਆ ਦਿਲੀ ਦਿਖਾਉਂਦਿਆਂ ਗੁਰਮੀਤ ਸਿੰਘ ਨੂੰ 40000 ਰੁਪਏ ਪ੍ਰਤੀ ਕਿੱਲੇ ਜਮੀਨ ਦਾ ਠੇਕਾ ਮੁਆਫ ਕੀਤਾ ਅਤੇ ਅੱਗੇ ਵੀ ਜਮੀਨ ਉਨ੍ਹਾਂ ਨੂੰ ਹੀ ਠੇਕੇ ਤੇ ਦਿੱਤੀ। ਇਸ ਤਰ੍ਹਾਂ ਗੁਰਮੀਤ ਸਿੰਘ ਨੂੰ ਕਾਫੀ ਰਾਹਤ ਮਿਲੀ। ਮੌਸਮੀ ਹਲਾਤ ਜਿੱਥੇ ਕਿਸਾਨਾਂ ਨੂੰ ਮਾਰ ਕਰ ਰਹੇ ਹਨ, ਪਰ ਉੱਥੇ ਸ. ਕੁਲਵੰਤ ਸਿੰਘ ਵਰਗੇ ਦਰੀਆ ਦਿਲ ਇਨਸਾਨ ਵੀ ਹਨ, ਜੋ ਕਿਸਾਨਾਂ ਦੇ ਇਨ੍ਹਾਂ ਹਲਾਤਾਂ ਵਿੱਚ ਉਨ੍ਹਾਂ ਨਾਲ ਖੜਦੇ ਹਨ।

Author : Malout Live