ਸੀ.ਐਚ.ਸੀ ਆਲਮਵਾਲਾ ਅਤੇ ਵੱਖ-ਵੱਖ ਪਿੰਡਾਂ ਵਿੱਚ ਮਨਾਇਆ ਗਿਆ ਨੈਸ਼ਨਲ ਡੀ-ਵਰਮਿੰਗ ਡੇਅ
ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਲਖਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐਮ.ਓ ਡਾ. ਸਿੰਪਲ ਕੁਮਾਰ ਦੀ ਯੋਗ ਅਗਵਾਈ ਵਿੱਚ ਸੀ.ਐਚ.ਸੀ ਆਲਮਵਾਲਾ ਵਿਖੇ ਨੈਸ਼ਨਲ ਡੀ-ਵਰਮਿੰਗ ਡੇਅ ਮਨਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਲਖਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐਮ.ਓ ਡਾ. ਸਿੰਪਲ ਕੁਮਾਰ ਦੀ ਯੋਗ ਅਗਵਾਈ ਵਿੱਚ ਸੀ.ਐਚ.ਸੀ ਆਲਮਵਾਲਾ ਵਿਖੇ ਨੈਸ਼ਨਲ ਡੀ-ਵਰਮਿੰਗ ਡੇਅ ਮਨਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਵਾਲਾ ਵਿਖ਼ੇ ਜਾਣਕਾਰੀ ਦਿੰਦੇ ਡਾ. ਸਿੰਪਲ ਕੁਮਾਰ ਨੇ ਦੱਸਿਆ ਕਿ 10 ਅਗਸਤ ਨੂੰ ਇਹ ਦਿਨ ਸਾਰੇ ਬਲਾਕ ਵਿੱਚ ਮਨਾਇਆ ਜਾਵੇਗਾ, ਜਿਸ ਵਿੱਚ ਇੱਕ ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਗੋਲੀ ਖਵਾਈ ਜਾਣੀ ਹੈ। ਜਿਹੜੇ ਬੱਚੇ ਕਿਸੇ ਕਾਰਨ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹੋਣ, ਉਹਨਾਂ ਨੂੰ 17 ਅਗਸਤ ਨੂੰ ਮੋਪਅਪ ਡੇਅ ਵਾਲੇ ਦਿਨ ਇਹ ਗੋਲੀ ਖਵਾਈ ਜਾਵੇਗੀ।
ਬਲਾਕ ਦੇ ਸਾਰੇ ਇੱਕ ਤੋ 19 ਸਾਲ ਤੱਕ ਦੇ ਬੱਚੇ, ਜੋ ਸਰਕਾਰੀ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ, ਆਗਣਵਾੜੀ ਸੈਂਟਰਾਂ ਵਿੱਚ ਦਰਜ ਹਨ ਜਾਂ ਸਕੂਲ ਨਾ ਜਾਣੇ ਵਾਲੇ ਬੱਚਿਆਂ ਨੂੰ ਵੀ ਇਹ ਗੋਲੀ ਖਵਾਈ ਜਾਵੇਗੀ। ਬਲਾਕ ਐਜੂਕੇਟਰ ਹਰਮਿੰਦਰ ਕੌਰ ਨੇ ਸ.ਸ.ਸ ਸਕੂਲ ਆਲਮਵਾਲਾ ਅਤੇ ਪਿੰਡ ਮਲੌਟ ਵਿਖ਼ੇ ਦੱਸਿਆ ਕਿ ਆਂਗਨਵਾੜੀ ਸੈਂਟਰਾਂ ਵਿੱਚ ਰਜਿਸਟਰ ਬੱਚੇ, ਜੋ ਇੱਕ ਤੋਂ ਦੋ ਸਾਲ ਤੱਕ ਦੇ ਹਨ, ਨੂੰ ਅਲਬੈਂਡਾਜੋਲ ਦਾ ਸਿਰਪ ਪਿਲਾਇਆ ਜਾਂਦਾ ਹੈ ਅਤੇ ਦੱਸਿਆ ਕਿ ਗੋਲੀ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਖਵਾਈ ਜਾਵੇਗੀ। ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗੋਲੀ ਖਵਾਉਣ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ। ਇਸ ਮੌਕੇ ਸਿਹਤ ਵਿਭਾਗ ਤੋਂ ਸਰਬਜੀਤ ਕੌਰ ਮ.ਪ.ਹ.ਸ, MPHW ਫੀਮੇਲ ਹਰਦੀਪ ਕੌਰ, MPHW ਚਰਨਜੀਤ ਕੌਰ, MPHW ਮੇਲ ਮਨਪ੍ਰੀਤ ਸਿੰਘ ਅਤੇ ਜੋਬਨਜੀਤ ਸਿੰਘ ਹਾਜ਼ਿਰ ਸਨ।
Author : Malout Live



