ਸ.ਸ.ਸ.ਸ ਰਾਏਕੇ ਕਲਾਂ ਸਮਰ ਕੈਂਪ ਤੇ ਲਗਾਈ ਪ੍ਰਦਰਸ਼ਨੀ ਦੌਰਾਨ ਵਿਦਿਆਰਥੀ ਮਾਣ ਰਹੇ ਨੇ ਆਨੰਦ- ਪ੍ਰਿੰਸੀਪਲ ਕੁਲਵਿੰਦਰ ਸਿੰਘ

ਮਲੋਟ (ਰਾਏ ਕੇ ਕਲਾਂ): ਸਕੂਲ ਮੀਡੀਆ ਕੌਆਰਡੀਨੇਟਰ ਸ੍ਰ. ਹਰਜੀਤ ਸਿੰਘ ਬਰਾੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਨਿਵੇਕਲੇ ਉਪਰਾਲੇ ਸਦਕਾ ਸ.ਸ.ਸ.ਸ ਰਾਏ ਕੇ ਕਲਾਂ ਵਿਖੇ ਸਮਰ ਕੈਂਪ ਪ੍ਰਿੰਸੀਪਲ ਸ਼੍ਰੀ. ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ ਦੇ ਯਤਨਾਂ ਨਾਲ ਸਫਲਤਾਪੂਰਵਕ ਚੱਲ ਰਿਹਾ ਹੈ। ਕੈਂਪ ਦੇ ਪਹਿਲੇ ਹਫ਼ਤੇ ਗਣਿਤ, ਸਾਇੰਸ, ਹਿੰਦੀ, ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਰੋਚਕ ਜਾਣਕਾਰੀ ਭਰਪੂਰ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਤੋਂ ਇਲਾਵਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਦਿਲਚਸਪ ਤੇ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਬੀਤੇ ਦਿਨੀਂ ਬੱਚਿਆਂ ਵੱਲੋਂ ਕੈਂਪ ਵਿੱਚ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਤੇ ਮੈਂਬਰ ਸਾਹਿਬਾਨ,ਪਤਵੰਤੇ ਸੱਜਣ, ਮਾਪੇ ਵੀ ਹਾਜ਼ਿਰ ਰਹੇ। ਆਏ ਸਭ ਮਹਿਮਾਨਾਂ ਨੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਦੀ ਗੁਜ਼ਾਰਿਸ਼ ਕੀਤੀ। Author: Malout Live