ਚੋਰਾਂ ਦੇ ਹੌਂਸਲੇ ਇਸ ਤਰ੍ਹਾਂ ਬੁਲੰਦ, ਹਰ ਦੋ-ਤਿੰਨ ਦਿਨਾਂ ਬਾਅਦ ਕਦੇ ਮੋਟਰਸਾਇਕਲ ਚੋਰੀ ਅਤੇ ਕਦੇ ਰਾਹਗੀਰ ਤੋਂ ਮੋਬਾਇਲ ਚੋਰੀ

ਮਲੋਟ:- ਸੋਨੂੰ ਸ਼੍ਰੀਵਾਸਤਵ ਪੁੱਤਰ ਸ਼੍ਰੀ ਕਮਲੇਸ਼ ਸ਼੍ਰੀਵਾਸਤਵ ਨੇ ਮਲੋਟ ਲਾਈਵ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੇ ਗਰੁੱਪ ਦਾ ਨਾਮ ਡੀ.ਐੱਸ ਹੈ ਅਤੇ ਮੈਂ ਵੇਟਰਾਂ ਦਾ ਠੇਕੇਦਾਰ ਹਾਂ। ਬੀਤੀ ਰਾਤ ਮੈਂ ਪੰਜਾਬ ਪੈਲੇਸ ਦੇ ਸਾਹਮਣੇ ਜਰੂਰੀ ਕੰਮ ਗਿਆ ਸੀ, ਜਦੋਂ ਮੈਂ ਆਪਣਾ ਮੋਟਰਸਾਇਕਲ ਜਿਸਦਾ ਰਜਿ. ਨੰ. ਪੀ.ਬੀ 30 ਕਿਊ 3187, ਰੰਗ ਕਾਲਾ ਉੱਥੇ ਖੜ੍ਹਾ ਕਰਕੇ ਗਿਆ ਤਾਂ ਉਸਤੋਂ ਬਾਅਦ ਆ ਕੇ ਦੇਖਣ ਤੇ ਮੈਨੂੰ ਮੇਰਾ ਮੋਟਰਸਾਇਕਲ ਉਸ ਜਗ੍ਹਾਂ 'ਤੇ ਨਹੀਂ ਮਿਲਿਆ। ਮੇਰਾ ਉਕਤ ਮੋਟਰਸਾਇਕਲ ਅਣਪਛਾਤੇ ਚੋਰਾਂ ਨੇ ਰਾਤ 9.00 ਵਜੇ ਦੇ ਕਰੀਬ ਪੰਜਾਬ ਪੈਲੇਸ ਕੋਲੋਂ ਚੋਰੀ ਕਰ ਲਿਆ। ਸੋਨੂੰ ਨੇ ਕਿਹਾ ਕਿ ਅਣਪਛਾਤੇ ਚੋਰਾਂ ਦੀ ਫੋਟੋ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਉਸਨੇ ਅਪੀਲ ਕੀਤੀ ਕਿ ਅਗਰ ਉਕਤ ਰਜਿ.ਨੰ. ਦਾ ਗਲੈਮਰ ਮੋਟਰਸਾਇਕਲ ਕਿਤੇ ਦਿਖਾਈ ਦਿੰਦਾ ਹੈ ਤਾਂ 87288-20308 ਨੰਬਰ 'ਤੇ ਸੰਪਰਕ ਕਰਕੇ ਦੱਸਿਆ ਜਾਵੇ।