ਕੱਲ੍ਹ 7 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਅਬੁੱਲਖੁਰਾਣਾ ਵਿਖੇ ਲਗਾਇਆ ਜਾਵੇਗਾ ਅੱਖਾਂ ਦਾ ਵਿਸ਼ਾਲ ਮੁਫਤ ਚੈਕਅੱਪ ਅਤੇ ਫੈਕੋ ਆਪ੍ਰੇਸ਼ਨ ਕੈਂਪ
ਐਨ.ਆਰ.ਆਈਜ਼ ਪੇਰੈਂਟਸ ਐਸੋਸ਼ੀਏਸ਼ਨ (ਰਜਿ.) ਮਲੋਟ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਅਬੁੱਲਖੁਰਾਣਾ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋ ਅੱਖਾਂ ਦਾ ਵਿਸ਼ਾਲ ਮੁਫਤ ਚੈਕਅੱਪ ਅਤੇ ਫੈਕੋ ਆਪ੍ਰੇਸ਼ਨ ਕੈਂਪ 7 ਅਪ੍ਰੈਲ ਦਿਨ ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 2 ਵਜੇ ਤੱਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਅਬੁੱਲਖੁਰਾਣਾ ਵਿਖੇ ਲਗਾਇਆ ਜਾ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਨ.ਆਰ.ਆਈਜ਼ ਪੇਰੈਂਟਸ ਐਸੋਸ਼ੀਏਸ਼ਨ (ਰਜਿ.) ਮਲੋਟ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਅਬੁੱਲਖੁਰਾਣਾ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋ ਅੱਖਾਂ ਦਾ ਵਿਸ਼ਾਲ ਮੁਫਤ ਚੈਕਅੱਪ ਅਤੇ ਫੈਕੋ ਆਪ੍ਰੇਸ਼ਨ ਕੈਂਪ 7 ਅਪ੍ਰੈਲ ਦਿਨ ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 2 ਵਜੇ ਤੱਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਅਬੁੱਲਖੁਰਾਣਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਅੱਖਾਂ ਦੀ ਤਸੱਲੀ ਬਖਸ਼ ਜਾਂਚ ਉਪਰੰਤ ਚਿੱਟੇ ਮੋਤੀਏ ਦੇ ਲੋੜਵੰਦ, ਗਰੀਬ ਅਤੇ ਬੇਸਹਾਰਾ ਮਰੀਜਾਂ ਦੇ ਮੁਫਤ ਆਪ੍ਰੇਸ਼ਨ ਆਧੁਨਿਕ ਫੈਕੋ ਮਸ਼ੀਨ ਰਾਹੀਂ ਕੀਤੇ ਜਾਣਗੇ ਅਤੇ ਲੈਂਜ ਬਿਲਕੁੱਲ ਮੁਫਤ ਪਾਏ ਜਾਣਗੇ। ਇਹ ਆਪ੍ਰੇਸ਼ਨ ਬਿਨ੍ਹਾਂ ਟਾਂਕੇ ਬਿਨ੍ਹਾਂ ਚਿਰ ਫਾੜ ਬਿਨ੍ਹਾਂ ਪੱਟੀ ਤੋਂ ਏਕਜੋਤ ਅੱਖਾਂ ਦਾ ਹਸਪਤਾਲ ਮਲੋਟ ਵਿਖੇ ਕੀਤੇ ਜਾਣਗੇ। ਇਹ ਆਪ੍ਰੇਸ਼ਨ ਅਤਿ ਆਧੁਨਿਕ ਤਕਨੀਕ ਫੈਕੋ ਮਸ਼ੀਨ ਦੇ ਮਾਹਿਰ ਡਾਕਟਰਾਂ ਦੁਆਰਾ ਕੀਤੇ ਜਾਣਗੇ। ਕੈਂਪ ਦੋਰਾਨ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।
ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੇ ਮਰੀਜਾਂ ਦਾ ਆਪ੍ਰੇਸ਼ਨ ਨਹੀਂ ਕੀਤਾ ਜਾਵੇਗਾ। ਆਪ੍ਰੇਸ਼ਨ ਵਾਲੇ ਮਰੀਜ਼ ਆਪਣਾ ਆਈ.ਡੀ ਪਰੂਫ ਅਧਾਰ ਕਾਰਡ, ਮੋਬਾਇਲ ਨੰਬਰ ਜਰੂਰ ਨਾਲ ਲੈ ਕੇ ਆਉਣ। ਆਪ੍ਰੇਸ਼ਨਾਂ ਵਾਲੇ ਮਰੀਜ ਆਪ੍ਰੇਸ਼ਨ ਵਾਲੇ ਦਿਨ ਕੇਸੀ ਇਸ਼ਨਾਨ ਕਰਕੇ ਜਰੂਰ ਆਉਣ। ਇਸ ਕੈਂਪ ਦੌਰਾਨ ਬਾਬਾ ਪਰਮਪਾਲ ਸਿੰਘ ਖਾਲਸਾ 96360-01987 ਪਿੰਡ ਪੱਕੀ ਟਿੱਬੀ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਵਧੇਰੇ ਜਾਣਕਾਰੀ ਲਈ ਡਾ. ਸੁਖਦੇਵ ਸਿੰਘ ਗਿੱਲ ਜਿਲ੍ਹਾ ਕੋਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਸ਼੍ਰੀ ਮੁਕਤਸਰ ਸਾਹਿਬ 98146-63404, ਪ੍ਰਧਾਨ ਸ. ਹਰਜੀਤ ਸਿੰਘ 94637-85300, ਇਕਬਾਲ ਸਿੰਘ (ਜਨਰਲ ਸਕੱਤਰ) 62843-28844, ਪਵਨ ਨੰਬਰਦਾਰ 97800-75548, ਹਰਜਿੰਦਰ ਸਿੰਘ (ਕੈਸ਼ੀਅਰ) 95010-28365, ਚੇਤਨ ਭੂਰਾ 98149-20309 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Author : Malout Live



