Malout News

ਕਾਂਗਰਸ ਪਾਰਟੀ ਨੇ ਸ਼ੁਕਰਾਣੇ ਵਜੋਂ ਪਾਠ ਦੇ ਭੋਗ ਪਵਾਏ

ਮਲੋਟ (ਆਰਤੀ ਕਮਲ) : ਕਾਂਗਰਸ ਪਾਰਟੀ ਹਲਕਾ ਮਲੋਟ ਵੱਲੋਂ ਐਡਵਰਡਗੰਜ ਗੈਸਟ ਹਾਊਸ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਉਪਰੰਤ ਅਕਾਲ ਪੁਰਖ ਅੱਗੇ ਸ਼ੁਕਰਾਣੇ ਦੀ ਅਰਦਾਸ ਕੀਤੀ । ਮਲੋਟ ਤੋਂ ਵਿਧਾਇਕ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ ਬੀਤੇ ਕਰੀਬ 4 ਮਹੀਨੇ ਤੋਂ ਰੀੜ ਦੀ ਹੱਡੀ ਦੇ ਉਪਰੇਸ਼ਨ ਲਈ ਪੀਜੀਆਈ ਚੰਡੀਗੜ ਵਿਖੇ ਜੇਰੇ ਇਲਾਜ ਸਨ । ਭੋਗ ਉਪਰੰਤ ਸੰਗਤ ਦਾ ਧੰਨਵਾਦ ਕਰਦਿਆਂ ਬਲਾਕ ਕਾਂਗਰਸ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ ਰਾਮਨਗਰ ਨੇ ਦੱਸਿਆ ਕਿ ਡਿਪਟੀ ਸਪੀਕਰ ਸਾਹਿਬ ਦੇ ਸਿਹਤਯਾਬ ਹੋ ਕੇ ਹਲਕੇ ਵਿਚ ਵਾਪਸ ਪਰਤਣ ਤੇ ਸਮੂਹ ਕਾਂਗਰਸ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਪਰਸੋਂ ਰੋਜ ਤੋਂ ਸ੍ਰੀ ਆਖੰਡ ਪਾਠ ਸਾਹਿਬ ਸ਼ੁਰੂ ਕਰਵਾ ਕੇ ਅੱਜ ਭੋਗ ਤੇ ਇਹ ਸਮਾਗਮ ਰੱਖਿਆ ਗਿਆ ਸੀ। ਉਹਨਾਂ ਐਡਵਰਡਗੰਜ ਕਮੇਟੀ ਦਾ ਇਸ ਧਾਰਮਿਕ ਕਾਰਜ ਲਈ ਹਰ ਤਰਾਂ ਨਾਲ ਮਦਦ ਕਰਨ ਤੇ ਵੀ ਧੰਨਵਾਦ ਕੀਤਾ । ਡਿਪਟੀ ਸਪੀਕਰ ਭੱਟੀ ਨੇ ਇਸ ਮੌਕੇ ਮਲੋਟ ਸ਼ਹਿਰ ਅਤੇ ਹਲਕੇ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਦੀ ਅਰਦਾਸ ਵਿਚ ਬਹੁਤ ਤਾਕਤ ਹੁੰਦੀ ਹੈ ਅਤੇ ਸਮੂਹ ਸੰਗਤ ਦੀਅ ਅਰਦਾਸਾਂ ਸਦਕਾ ਹੀ ਉਹ ਸਿਹਤਮੰਦ ਹੋ ਕੇ ਹਲਕੇ ਦੀ ਸੇਵਾ ਕਰਨ ਲਈ ਤਿਆਰ ਹਨ । ਇਸ ਮੌਕੇ ਗੁਰੂ ਕਾ ਲੰਗਰ ਵੀ ਅੁਤੱਟ ਵਰਤਾਇਆ ਗਿਆ । ਇਸ ਮੌਕੇ ਡਿਪਟੀ ਸਪੀਕਰ ਸਾਹਿਬ ਦੀ ਧਰਮ ਪਤਨੀ ਮੈਡਮ ਮਨਜੀਤ ਕੌਰ, ਸਪੁੱਤਰ ਅਮਨਪ੍ਰੀਤ ਸਿੰਘ ਭੱਟੀ ਸਮੇਤ ਮਲੋਟ ਦੇ ਐਸ.ਡੀ.ਐਮ ਗੋਪਾਲ ਸਿੰਘ, ਐਸਪੀ ਇਕਬਾਲ ਸਿੰਘ, ਡੀਐਸਪੀ ਮਨਮੋਹਨ ਸਿੰਘ, ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਈਉ ਜਗਸੀਰ ਸਿੰਘ ਥਾਲੀਵਾਲ, ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ, ਪ੍ਰੋ ਬਲਜੀਤ ਸਿੰਘ ਗਿੱਲ, ਨੱਥੂ ਰਾਮ ਗਾਂਧੀ, ਜੋਗਿੰਦਰ ਸਿੰਘ ਸਰਪੰਚ ਰੱਥੜੀਆਂ, ਮਾਸਟਰ ਜਸਪਾਲ ਸਿੰਘ, ਸਰਬਜੀਤ ਸਿੰਘ ਕਾਕਾ ਬਰਾੜ, ਜਗਤਪਾਲ ਸਿੰਘ ਬਰਾੜ, ਗੋਲਡੀ ਅਰੋੜਾ, ਲਾਲੀ ਗਗਨੇਜਾ, ਪ੍ਰਮੋਦ ਕੁਮਾਰ ਮਹਾਸ਼ਾ, ਵਰਿੰਦਰ ਮੱਕੜ, ਸਤਗੁਰ ਦੇਵ ਪੱਪੀ, ਜਗਨਨਾਥ ਸ਼ਰਮਾ, ਪਰਵਿੰਦਰ ਸਿੰਘ ਭੱਟੀ ਅਤੇ ਜਤਿੰਦਰ ਸ਼ਰਮਾ ਆਦਿ ਸਮੇਤ ਵੱਖ ਵੱਖ ਪਿੰਡਾਂ ਤੋਂ ਸਰਪੰਚ, ਪੰਚ, ਜਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਅਤੇ ਕਾਂਗਰਸੀ ਵਰਕਰਾਂ ਵਿਚ ਔਰਤਾਂ ਨੇ ਵੀ ਹਾਜਰ ਲਵਾਈ ।

Leave a Reply

Your email address will not be published. Required fields are marked *

Back to top button