ਸੇਵਾ ਕੇਂਦਰਾਂ ਦਾ ਸਮਾਂ ਤਬਦੀਲ

ਅੱਜ ਤੋਂ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ ਹੋ ਗਿਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 18 ਜੂਨ 2020 ਤੋਂ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 7:30 ਤੋਂ ਬਾਅਦ ਦੁਪਹਿਰ 3:30 ਵਜੇ ਹੋਵੇਗਾ, ਜੋ 30 ਸਤੰਬਰ 2020 ਤੱਕ ਰਹੇਗਾ।

ਸੇਵਾ ਕੇਂਦਰ ਦੇ ਜ਼ਿਲਾ ਇੰਚਾਰਜ ਸ੍ਰੀ ਮਨਿੰਦਰ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਸਮਾਂ ਸਾਰਨੀ ਮੁਤਾਬਕ ਹੀ ਸੇਵਾਵਾਂ ਦਾ ਲਾਭ ਲੈਣ ਲਈ ਆਉਣ ਅਤੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਦਿਸ਼ਾ ਦੀ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਐਮ ਸੇਵਾ, ਕੋਵਾ ਐਪ, ਡੀ.ਜੀ.ਆਰ ਵੈਬਸਾਈਟ dgrpg.punjab.gov.in ਅਤੇ ਮੋਬਾਇਲ ਨੰ: 8968593812-13 ਡਾਇਲ ਕਰਕੇ ਏਪੁਆਂਇੰਟਮੈਂਟ ਲਈ ਜਾ ਸਕਦੀ ਹੈ।