ਸਾਂਝ ਕੇਂਦਰ ਕੋਟਭਾਈ ਵੱਲੋਂ ਗੁਰੂ ਰਾਮਦਾਸ ਕਾਲਜ ਵਿਖੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਨਸ਼ਿਆ ਖਿਲਾਫ ਸੈਮੀਨਾਰ ਲਗਾ ਕੀਤਾ ਜਾਗਰੂਕ
ਮਲੋਟ (ਗਿੱਦੜਬਾਹਾ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪ-ਕਪਤਾਨ ਪੁਲਿਸ ਸਬ-ਡਿਵੀਜਨ ਗਿੱਦੜਬਾਹਾ ਸ੍ਰ. ਜਸਬੀਰ ਸਿੰਘ PPS, ਇੰਸ. ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਸਬ-ਇੰਸਪੈਕਟਰ ਸੁਖਦੇਵ ਸਿੰਘ ਇੰਚਾਰਜ ਸਾਂਝ ਕੇਂਦਰ ਕੋਟਭਾਈ ਕਮ ਸਬ-ਡਿਵੀਜਨ ਗਿੱਦੜਬਾਹਾ ਵੱਲੋਂ ਅੱਜ ਗੁਰੂ ਰਾਮਦਾਸ ਕਾਲਜ ਮਲੋਟ ਰੋਡ ਪਿੰਡ ਥੇਹੜ੍ਹੀ ਵਿਖੇ
ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਨਸ਼ਿਆ ਖਿਲਾਫ ਸੈਮੀਨਾਰ ਲਗਾ ਕੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਅਤੇ ਨਸ਼ੇ ਵੇਚਣ ਵਾਲਿਆ ਦੀ ਸੂਚਨਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਕੰਟਰੋਲ ਰੂਮ ਦੇ ਨੰਬਰ 80549-42100 ਪਰ ਦੇਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਇਸ ਮੌਕੇ ਬਾਸਕਟਬਾਲ ਕੋਚ ਏ.ਐੱਸ.ਆਈ ਜਗਸੀਰ ਪੁਰੀ, ਸੀ.ਸਿਪਾਹੀ ਸੁਖਵਿੰਦਰ ਸਿੰਘ PVO ਸਾਂਝ ਕੇਂਦਰ ਗਿੱਦੜਬਾਹਾ ਅਤੇ ਕਾਲਜ ਦੇ ਚੇਅਰਮੈਨ ਸ਼੍ਰੀ ਸੁਰਿੰਦਰਪਾਲ ਸਿੰਘ ਮੱਕੜ, ਪੁਸ਼ਪਲੀਨ ਸਿੰਘ ਮੱਕੜ, ਡਾਇਰੈਕਟਰ ਬਲਜੀਤ ਸਿੰਘ ਖੁਰਾਣਾ ਅਤੇ ਸਮੂਹ ਸਟਾਫ ਹਾਜ਼ਿਰ ਸਨ। Author: Malout Live