ਦਿਵਿਆਂਗਜਨ ਵਿਅਕਤੀ ਰਾਸ਼ਟਰੀ ਪੁਰਸਕਾਰ ਲਈ ਕਰ ਸਕਦੇ ਹਨ 31 ਜੁਲਾਈ ਤੋਂ ਪਹਿਲਾਂ ਅਪਲਾਈ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼੍ਰੀ ਪੰਕਜ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਨੈਸ਼ਨਲ ਐਵਾਰਡ ਫਾਰ ਇੰਮਪਾਵਰਵਰਮੈਂਟ ਆਫ ਪਰਸਨਜ਼ ਵਿਦ ਡਿਸਏਬਿਲਟੀ 2023’ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨ ਵਿਅਕਤੀਆਂ ਲਈ ਇਸ ਪੁਰਸਕਾਰ ਵਾਸਤੇ ਅਰਜੀਆਂ ਸੰਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ www.disabilityaffairs.gov.in ਤੇ ਉਪਲੱਬਧ ਹਨ।

ਉਹਨਾਂ ਦੱਸਿਆ ਕਿ ਨੈਸ਼ਨਲ ਐਵਾਰਡ ਦੀਆਂ ਅਰਜ਼ੀਆਂ ਆਨਲਾਈਨ ਭਰਨ ਦੀ ਆਖਰੀ ਤਰੀਕ 31 ਜੁਲਾਈ 2023 ਹੈ। ਇਸ ਲਈ ਯੋਗ ਉਮੀਦਵਾਰ ਸਿੱਧੇ ਤੌਰ ਤੇ ਗ੍ਰਹਿ ਮੰਤਰਾਲੇ (ਮਿਨਿਸਟਰੀ ਆਫ ਹੋਮ ਅਫੇਰਅਜ਼) ਤੇ www.awards.gov.in ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।ਉਨ੍ਹਾਂ ਚਾਹਵਾਨ ਤੇ ਯੋਗ ਦਿਵਿਆਂਗਜਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਤੋਂ ਪਹਿਲਾਂ-ਪਹਿਲਾਂ ਪੁਰਸਕਾਰ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। Author: Malout Live