ਸੀ.ਐੱਮ ਦੀ ਯੋਗਸ਼ਾਲਾ ਅਧੀਨ ਲੱਗ ਰਹੀਆਂ ਯੋਗਾ ਕਲਾਸਾਂ ਦਾ ਲੋਕ ਲੈਣ ਜ਼ਰੂਰ ਫਾਇਦਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਲੋਕਾਂ ਨੂੰ ਸਿਹਤਮੰਦ ਰੱਖਣ ਲਈ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀ.ਐੱਮ ਦੀ ਯੋਗਸ਼ਾਲਾ ਦੇ ਪ੍ਰੋਜੈਕਟ ਅਧੀਨ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਰੋਜ਼ਾਨਾ ਸਵੇਰੇ ਸ਼ਾਮ 51 ਕਲਾਸਾਂ ਯੋਗ ਦੀਆਂ ਲਗਾਈਆਂ ਜਾ ਰਹੀਆਂ ਹਨ, ਇਹ ਜਾਣਕਾਰੀ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਡਾ. ਰੂਹੀ ਦੁੱਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਪਾਰਕ, ਪੁੱਡਾ ਕਲੌਨੀ, ਜੀ.ਟੀ.ਬੀ ਇੰਨਕਲੇਵ, ਨਾਰੰਗ ਕਲੌਨੀ, ਵੋਹਰਾ ਕਲੌਨੀ, ਮੁਕਤੇਸ਼ਵਰ ਧਾਮ, ਸ਼ਿਵ ਮੰਦਰ, ਇੰਦੂ ਮਾਡਲ ਸਕੂਲ ਦੇ ਨੇੜੇ, ਗੁਰੂ ਅੰਗਦ ਦੇਵ ਨਗਰ, ਕਮਿਊਨਿਟੀ ਹਾਲ ਕੋਟਕਪੂਰਾ ਰੋਡ, ਮੁਕਤ-ਏ-ਮਿਨਾਰ, ਵਾਟਰ ਵਰਕਸ ਜੋਧੂ ਕਲੌਨੀ, ਭਗਵਾਨ ਵਾਲਮਿਕੀ ਮੰਦਰ ਨੇੜੇ ਬੱਸ ਸਟੈਂਡ, ਲਹੌਰੀਆਂ ਦਾ ਢਾਬਾ, ਅਜੀਤ ਸਿੰਘ ਨਗਰ, ਬੁੱਧ ਵਿਹਾਰ,
ਜੋਧੂ ਕਲੌਨੀ, ਆਦੇਸ਼ ਹਸਪਤਾਲ, ਹਰਗੋਬਿੰਦ ਨਗਰ, ਬਾਬਾ ਮੁਨੀ ਰਾਮ ਧਾਮ, ਗਰੀਨ ਐਵਨਿਊ ਆਦਿ ਥਾਵਾਂ ’ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੋਗ ਸਰੀਰਿਕ ਤੇ ਮਾਨਸਿਕ ਦੋਨਾਂ ਪੱਖੋਂ ਬਹੁਤ ਲਾਭਕਾਰੀ ਹੈ ਅਤੇ ਇਸ ਨਾਲ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ ਦੇ ਲੋਕ ਆਪਣੇ ਇਲਾਕੇ ਵਿੱਚ ਯੋਗ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 76694-00500 ’ਤੇ ਮਿਸਡ ਕਾਲ ਕਰ ਸਕਦੇ ਹਨ, ਜਿਸ ਅਨੁਸਾਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਸੀ.ਐੱਮ ਦੀ ਯੋਗਸ਼ਾਲਾ ਸ਼ੁਰੂ ਕਰਵਾਈ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਤੰਦਰੁਸਤ ਰਹਿਣ। Author: Malout Live