District NewsMalout News

ਜੈਪੁਰ ਵਿਖੇ ਕਰਵਾਈ ਗਈ 5ਵੀਂ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਮਲੋਟ ਦੀ ਸਿਧਾਂਤ ਕਰਾਟੇ ਅਕੈਡਮੀ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮਲੋਟ : ਬੀਤੇ ਦਿਨੀਂ ਇੰਡੀਅਨ ਗੋਜੂਰਿਓ ਸਪੋਰਟਸ ਕਰਾਟੇ ਐਸੋਸੀਏਸ਼ਨ ਦੁਆਰਾ ਜੈਪੁਰ ਵਿਖੇ 19 ਜੂਨ ਤੋਂ 21 ਜੂਨ ਤੱਕ 5ਵੀਂ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ, ਉਤਰ ਪ੍ਰਦੇਸ਼, ਵੈਸਟ ਬੰਗਾਲ ਸਮੇਤ ਹੋਰ ਵੀ ਕਈ ਸਟੇਟਾਂ ਨੇ ਭਾਗ ਲਿਆ। ਜਿਸ ਵਿੱਚ 500 ਦੇ ਕਰੀਬ ਖਿਡਾਰੀ ਸਨ। ਇਸ ਟੂਰਨਾਮੈਂਟ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਦੀ ਸਿਧਾਂਤ ਕਰਾਟੇ ਅਕੈਡਮੀ ਦੇ 19 ਖਿਡਾਰੀਆਂ ਨੇ ਵੀ ਹਿੱਸਾ ਲਿਆ।

ਜਿਸ ਵਿੱਚ ਖਿਡਾਰੀਆਂ ਨੇ ਕੁਮਿਤੇ ਈਵੈਂਟ ਵਿੱਚ 18 ਮੈਡਲ, ਕਾਂਤਾ ਈਵੈਂਟ ਵਿੱਚ 9 ਖਿਡਾਰੀਆਂ ਵਿੱਚੋਂ 8 ਮੈਡਲ, ਟੀਮ ਕੁਮਿਤੇ ਵਿੱਚੋਂ 3 ਖਿਡਾਰੀਆਂ ਵਿੱਚੋਂ 3 ਮੈਡਲ ਪ੍ਰਾਪਤ ਕੀਤੇ। ਵੱਖ-ਵੱਖ ਈਵੈਂਟ ਵਿੱਚ ਭਾਗ ਲੈਂਦੇ ਹੋਏ ਖਿਡਾਰੀਆਂ ਨੇ 29 ਮੈਡਲ ਪ੍ਰਾਪਤ ਕੀਤੇ। ਜਿਸ ਵਿੱਚ 7 ਗੋਲਡ ਮੈਡਲ, 11 ਸਿਲਵਰ ਮੈਡਲ, 11 ਬਰਾਉਂਜ ਮੈਡਲ ਪੰਜਾਬ ਦੀ ਝੋਲੀ ਪਾਉਂਦਿਆਂ ਆਪਣੇ ਮਾਤਾ-ਪਿਤਾ, ਕੋਚ ਸੈਨਸਵੀ ਸਿਧਾਂਤ ਕੁਮਾਰ ਟੈਕਨੀਕਲ ਡਾਇਰੈਕਟਰ ਪੰਜਾਬ, ਆਪਣਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਟੀਮ ਦੇ ਵਾਪਿਸ ਮਲੋਟ ਪਹੁੰਚਣ ਤੇ ਮਾਤਾ-ਪਿਤਾ ਵੱਲੋਂ ਟੀਮ ਦਾ ਮੂੰਹ ਮਿੱਠਾ ਕਰਵਾ ਕੇ ਨਿੱਘਾ ਸਵਾਗਤ ਕੀਤਾ ਗਿਆ।

Author : Malout Live

Back to top button