CBSE ਸਕੂਲਾਂ ਨੇ ਵਿਦਿਆਰਥੀਆਂ ਦੀ ਗਿਣਤੀ ਦੀ ਸੀਮਾ 40 ਤੋਂ ਵਧਾ ਕੇ ਕੀਤੀ 45

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਨੇ ਇਕ ਮਹੱਤਵਪੂਰਨ ਬਦਲਾਅ ਕੀਤਾ ਹੈ, ਜਿਸ ਨੂੰ ਸਕੂਲ ਖੁੱਲ੍ਹਣ ਤੋਂ ਬਾਅਦ ਸਕੂਲ ਲਾਗੂ ਕਰ ਸਕਦੇ ਹਨ। ਨਵੇਂ ਨਿਯਮ ਮੁਤਾਬਿਕ ਹੁਣ ਕੁਝ ਵਿਸ਼ੇਸ਼ ਹਾਲਤ 'ਚ ਇਕ ਕਲਾਸ 'ਚ ਜ਼ਿਆਦਾਤਰ ਵਿਦਿਆਰਥੀਆਂ ਦੀ ਗਿਣਤੀ 40 ਤੋਂ ਵਧਾ ਕੇ 45 ਕਰ ਦਿੱਤੀ ਗਈ ਹੈ।

ਇਹ ਫ਼ੈਸਲਾ ਉਨ੍ਹਾਂ ਵਿਦਿਆਰਥੀਆਂ ਨੂੰ ਧਿਆਨ 'ਚ ਰੱਖਦਿਆਂ ਲਿਆ ਗਿਆ ਹੈ, ਜਿਨ੍ਹਾਂ ਨੇ ਆਪਣੇ ਮਾਪਿਆਂ ਕਾਰਨ ਵਿਚਕਾਰ ਸੈਸ਼ਨ 'ਚ ਟਰਾਂਸਫਰ ਕਾਰਨ ਕਲਾਸ 'ਚ ਸ਼ਾਮਿਲ ਹੋਣਾ ਹੁੰਦਾ ਹੈ ਜਾਂ ਜ਼ਰੂਰੀ ਰਿਪੀਟ ਈਅਰ ਸ਼੍ਰੇਣੀ ਦੇ ਅਧੀਨ ਆਉਂਦੇ ਹਨ। CBSE ਨੇ ਪਿਛਲੇ ਨਿਯਮਾਂ ਅਨੁਸਾਰ ਕਿਸੇ ਵੀ ਕਲਾਸ 'ਚ ਇਕ ਸੈਕਸ਼ਨ 'ਚ ਵੱਧ ਤੋਂ ਵੱਧ 40 ਵਿਦਿਆਰਥੀ ਹੀ ਹੋ ਸਕਦੇ ਸਨ। ਹੁਣ ਵਿਸ਼ੇਸ਼ ਮਾਮਲਿਆਂ 'ਚ ਸਕੂਲਾਂ ਨੂੰ ਇਕ ਸੈਕਸ਼ਨ 'ਚ 45 ਵਿਦਿਆਰਥੀ ਰੱਖਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਭਾਵੇਂ ਛੇਟ ਸਵੈਚਾਲਿਤ ਨਹੀਂ ਹੈ, ਇਹ ਛੋਟ ਸਿਰਫ ਉਨ੍ਹਾਂ ਵਿਦਿਆਰਥੀਆਂ 'ਤੇ ਲਾਗੂ ਹੋਵੇਗੀ, ਜੇ ਆਪਣੇ ਮਾਪਿਆਂ ਦੇ ਟਰਾਂਸਫਰ ਕਾਰਨ ਵਿਚਕਾਰ ਸ਼ਾਮਿਲ ਹੁੰਦੇ ਹਨ ਜਾਂ ਜ਼ਰੂਰੀ ਰਿਪੀਟ ਈਅਰ ਸ਼੍ਰੇਣੀ 'ਚ ਆਉਂਦੇ ਹਨ। Author : Malout Live