ਡੈਮੋਨਸਟ੍ਰੇਸ਼ਨ ਫਾਰਮ-ਕਮ-ਟ੍ਰੇਨਿੰਗ ਸੈਂਟਰ ਈਨਾ ਖੇੜਾ ਵਿਖੇ ਲਗਾਇਆ ਜਾਵੇਗਾ ਤਿੰਨ ਦਿਨਾਂ ਮੁਫ਼ਤ ਟ੍ਰੇਨਿੰਗ ਕੈਂਪ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ ਅਤੇ ਫਰੀਦਕੋਟ ਦੀਆਂ ਖਾਰੇਪਨ ਅਤੇ ਸੇਮ ਪ੍ਰਭਾਵਿਤ ਜਮੀਨਾਂ ਵਿੱਚ ਸ਼ਰਿੰਪ ਕਲਚਰ ਕਰ ਰਹੇ ਕਿਸਾਨਾਂ ਅਤੇ ਹੋਰ ਨਵੇਂ ਚਾਹਵਾਨ ਕਿਸਾਨਾਂ ਲਈ 17 ਸਤੰਬਰ 2024 ਤੋਂ 19 ਸਤੰਬਰ 2024 ਤੱਕ ਡੈਮੋਨਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ, ਈਨਾ ਖੇੜਾ ਵਿਖੇ ਤਿੰਨ ਰੋਜਾ ਮੁਫਤ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ੍ਰੀ ਕੇਵਲ ਕ੍ਰਿਸ਼ਨ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਨੇ  ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ ਅਤੇ ਫਰੀਦਕੋਟ ਦੀਆਂ ਖਾਰੇਪਨ ਅਤੇ ਸੇਮ ਪ੍ਰਭਾਵਿਤ ਜਮੀਨਾਂ ਵਿੱਚ ਸ਼ਰਿੰਪ ਕਲਚਰ ਕਰ ਰਹੇ ਕਿਸਾਨਾਂ ਅਤੇ ਹੋਰ ਨਵੇਂ ਚਾਹਵਾਨ ਕਿਸਾਨਾਂ ਲਈ 17 ਸਤੰਬਰ 2024 ਤੋਂ 19 ਸਤੰਬਰ 2024 ਤੱਕ ਡੈਮੋਨਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ, ਈਨਾ ਖੇੜਾ ਵਿਖੇ ਤਿੰਨ ਰੋਜਾ ਮੁਫਤ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।

ਇਹਨਾਂ  ਜਿਲ੍ਹਿਆ ਦੇ ਮੱਛੀ ਪਾਲਣ ਕਾਸਤਕਾਰਾ ਵੱਲੋਂ ਇਸ ਕੈਂਪ ਵਿੱਚ ਭਾਗ ਲਿਆ ਜਾਣਾ ਹੈ। ਇਸ ਕੈਂਪ ਦੌਰਾਨ ਫਾਰਮਰਾਂ ਨੂੰ ਝੀਂਗਾ ਪਾਲਣ ਅਤੇ ਮੱਛੀ ਪਾਲਣ ਦੀਆਂ ਨਵੀਆ ਤਕਨੀਕਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਚਾਹਵਾਨ ਸਿਖਆਰਥੀ 16 ਸਤੰਬਰ 2024 ਤੱਕ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੱਛੀ ਪਾਲਣ ਅਫਸਰ ਸ੍ਰੀ ਹਰਵਿੰਦਰ ਸਿੰਘ ਮੋਬਾਇਲ ਨੰ. 97790-90399 ਨਾਲ ਸਪੰਰਕ ਕੀਤਾ ਜਾ ਸਕਦਾ ਹੈ।

Author : Malout Live