District News

ਹੋਲੀ ਦਾ ਤਿਉਹਾਰ ਈ ਟੀ ਟੀ ਅਧਿਆਪਕਾਂ ਲਈ ਖੁਸ਼ੀਆਂ ਦੀ ਰੰਗ ਬਿਰੰਗੀ ਸੌਗਾਤ ਲੈ ਕੇ ਆਇਆ

ਮੁਕਤਸਰ ਸਾਹਿਬ:-  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਵੱਖ ਵੱਖ ਛੇ ਬਲਾਕਾਂ ਵਿਚਲੇ 72 ਈਟੀਟੀ ਅਧਿਆਪਕਾਂ ਨੂੰ ਪਦ ਉੱਨਤ ਕਰਦੇ ਹੋਏ ਐੱਚ ਟੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਇੱਥੇ ਇਹ ਜਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੰਜਾਬ ਦਾ ਅਜਿਹਾ ਪਹਿਲਾ ਜਿ਼ਲ੍ਹਾ ਹੈ, ਜਿੱਥੇ ਈ ਟੀ ਟੀ ਤੋਂ ਐੱਚ ਟੀ ਪੱਧਰ ਦੀਆਂ ਅਸਾਮੀਆਂ ਨੂੰ ਹੁਣ ਪਦ ਉੱਨਤ ਕੀਤਾ ਗਿਆ ਹੈ ।
ਇਸ ਵਿਸ਼ੇ ਬਾਰੇ ਦੱਸਦਿਆਂ ਜਿ਼ਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੁਮਾਰ,ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਬੇਦੀ,ਸਮੂਹ ਬਲਾਕ ਸਿੱਖਿਆ ਅਫ਼ਸਰਾ ਨੇ ਦੱਸਿਆ ਕਿ ਇਹ ਪਦ ਉਨਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਰੋਸਟਰ ਦਾ ਨਿਯਮਾਂ ਅਨੁਸਾਰ ਪਾਲਣ ਵੀ ਕੀਤਾ ਗਿਆ ਹੈ । ਈ ਟੀ ਟੀ ਤੋਂ ਪਦ ਉੱਨਤ ਹੋਏ ਐੱਚ ਟੀ ਸਰਕਾਰੀ ਸਕੂਲਾਂ ਵਿੱਚ ਆਉਣ ਨਾਲ ਸਰਕਾਰੀ ਸਕੂਲਾਂ ਦੀ ਬਦਲ ਰਹੀ ਨਕਸ਼ ਨੁਹਾਰ ਅਤੇ ਵਿਵਸਥਾ ਵਿੱਚ ਹੋਰ ਬੇਹਤਰੀ ਦੇਖਣ ਨੂੰ ਮਿਲੇਗੀ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜਿੱਥੇ ਸੁਨਹਿਰੀ ਦੌਰ ਮੁੜ ਤੋਂ ਸ਼ੁਰੂ ਹੋਇਆ ਹੈ ਉੱਥੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਹੈੱਡ ਟੀਚਰ ਦੇ ਆਉਣ ਨਾਲ ਸਰਕਾਰੀ ਸਕੂਲਾਂ ਦੀ ਦਸ਼ਾ ਦਿਸ਼ਾ ਨੂੰ ਹੋਰ ਬਲ ਮਿਲੇਗਾ ਇਸ ਮੌਕੇ ਐੱਚ ਟੀ ਬਣੇ ਅਧਿਆਪਕਾਂ ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਲਈ ਇੱਕ ਅਲੱਗ ਖੁਸ਼ੀ ਅਤੇ ਸ਼ੁਰੂਆਤ ਲੈ ਕੇ ਆਇਆ ਹੈ ਤੇ ਉਨ੍ਹਾਂ ਨੇੜਲੇ ਭਵਿੱਖ ਵਿਚ ਆਪਣੀ ਜੁੰਮਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਬੱਚਿਆਂ ਦੀ ਬੇਹਤਰੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫ਼ਤਰ ਦਾ ਸਮੂਹ ਸਟਾਫ਼ ਮੌਜੂਦ ਸੀ ।

Leave a Reply

Your email address will not be published. Required fields are marked *

Back to top button