ਜੈ ਮਹਾਂਕਾਲੀ ਅਤੇ ਭੈਰੋਂ ਮੰਦਿਰ ਪਟੇਲ ਨਗਰ ਮਲੋਟ ਵਿੱਚ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਕੀਤੀ ਗਈ ਭਗਵਾਨ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ
ਮਲੋਟ: ਜੈ ਮਹਾਂਕਾਲੀ ਅਤੇ ਭੈਰੋਂ ਮੰਦਿਰ ਪਟੇਲ ਨਗਰ ਗਲੀ ਨੰਬਰ 2 ਵਿੱਚ ਭਗਵਾਨ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਮੰਦਿਰ ਦੇ ਪੰਡਿਤ ਸ਼ੀਤਲ ਸ਼ਾਸ਼ਤਰੀ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਕੀਤੀ ਗਈ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਗਣੇਸ਼ ਚਤੁਰਥੀ ਭਾਰਤ ਦੇ ਪ੍ਰਮੁੱਖ ਅਤੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਜਿਸ ਨੂੰ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਸਾਰੇ ਕਸ਼ਟ ਦੂਰ ਕਰਨ ਵਾਲੇ ਅਤੇ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ ਵਾਲੇ ਭਗਵਾਨ ਗਣੇਸ਼ ਹੀ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਿਲ ਹੋਏ। ਗਣੇਸ਼ ਚਤੁਰਥੀ ਬੁੱਧੀ, ਧਨ ਅਤੇ ਕਿਸਮਤ ਦਾ ਦੇਵਤਾ ਹੈ। ਇਸ ਮੌਕੇ ਮੁੱਖ ਸੇਵਾਦਾਰ ਪੱਪੂ ਬਾਘਲਾ, ਮੋਹਿਤ, ਤਾਰਾ ਸਿੰਘ, ਦੀਪਕ ਸੋਨੀ, ਮਮਤਾ ਰਾਣੀ, ਸ਼ਿਵੂ, ਅਤੁਲ, ਸੰਦੀਪ, ਬੀਰਬਲ, ਫੌਜੀ ਆਦਿ ਸ਼ਾਮਿਲ ਸਨ। Author: Malout Live