ਜੀ.ਟੀ.ਬੀ ਖਾਲਸਾ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸ. ਕਰਨੈਲ ਸਿੰਘ ਬਰਾੜ ਨਹੀਂ ਰਹੇ

ਮਲੋਟ:- ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਅਤੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਬਹੁਤ ਹੀ ਸਤਿਕਾਰਿਤ ਮੈਂਬਰ ਸ. ਕਰਨੈਲ ਸਿੰਘ ਬਰਾੜ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਤਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ 1:30 ਵਜੇ ਸੈਕਟਰ 25 ਚੰਡੀਗੜ੍ਹ ਵਿਖੇ ਹੋਵੇਗਾ।

ਜੀ.ਟੀ.ਬੀ. ਸੰਸਥਾ ਦੇ ਚੈਅਰਮੈਨ ਸ.ਗੁਰਦੀਪ ਸਿੰਘ ਸੰਧੂ ਸਮੂਹ ਕਮੇਟੀ ਮੈਂਬਰਜ਼, ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਨਰੂਲਾ, ਪ੍ਰਿੰਸੀਪਲ ਸ਼੍ਰੀਮਤੀ ਹੇਮਲਤਾ ਕਪੂਰ, ਐਲੀਮੈਨਟਰੀ ਦੇ ਹੈੱਡ ਸ਼੍ਰੀਮਤੀ ਰੇਨੂੰ ਨਰੂਲਾ, ਮਿਡਲ ਵਿੰਗ ਦੇ ਇੰਚਾਰਜ ਸ਼੍ਰੀਮਤੀ ਨੀਲਮ ਜੁਨੇਜਾ, ਸਟਾਫ਼ ਅਤੇ ਸਮੂਹ ਵਿਦਿਆਰਥੀ ਦੁਖੀ ਹਿਰਦੇ ਨਾਲ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸ. ਕਰਨੈਲ ਸਿੰਘ ਬਰਾੜ ਦੀ ਆਤਮਿਕ ਸ਼ਾਂਤੀ ਲਈ ਸੰਸਥਾ ਵਿਖੇ ਜਪੁਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕੀਤੀ ਗਈ ।