ਮਲੋਟ ਦੇ ਡਾਕਟਰਾਂ ਨੇ ਨੈਸ਼ਨਲ ਲੈਵਲ ਤੇ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਾਰੀਆਂ ਮੱਲਾਂ
ਮਹਾਰਾਜਾ ਅਗਰਸੈਨ ਮੈਡੀਕਲ ਕਾਲਜ ਅਗਰੋਹਾ ਜਿਲ੍ਹਾ ਹਿਸਾਰ (ਹਰਿਆਣਾ) ਨੇ ਆਲ ਇੰਡੀਆ ਲੈਵਲ ਤੇ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਲੋਟ ਦੇ ਡੈਂਟਲ ਡਾਕਟਰ ਅਨਿਲ ਡੂਮੜਾ ਅਤੇ ਡਾਕਟਰ ਰਵੀ ਅਸੀਜਾ ਨੇ ਦੂਸਰੀ ਪੋਜੀਸ਼ਨ ਹਾਸਿਲ ਕਰਕੇ ਸਿਲਵਰ ਮੈਡਲ ਜਿੱਤਿਆ ਤੇ ਮਲੋਟ ਦਾ ਨਾਮ ਰੌਸ਼ਨ ਕੀਤਾ।
ਮਲੋਟ (ਪੰਜਾਬ) : ਮਹਾਰਾਜਾ ਅਗਰਸੈਨ ਮੈਡੀਕਲ ਕਾਲਜ ਅਗਰੋਹਾ ਜਿਲ੍ਹਾ ਹਿਸਾਰ (ਹਰਿਆਣਾ) ਨੇ ਆਲ ਇੰਡੀਆ ਲੈਵਲ ਤੇ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ, ਜਿਸ ਵਿੱਚ ਕੇਵਲ ਡਾਕਟਰ ਹੀ ਭਾਗ ਲੈ ਸਕਦੇ ਸਨ। ਇਸ ਟੂਰਨਾਮੈਂਟ ਵਿੱਚ ਮਲੋਟ ਦੇ ਡੈਂਟਲ ਡਾਕਟਰ ਅਨਿਲ ਡੂਮੜਾ ਅਤੇ ਡਾਕਟਰ ਰਵੀ ਅਸੀਜਾ ਨੇ ਡਬਲ ਈਵੈਂਟ ਵਿੱਚ ਭਾਗ ਲਿਆ ਅਤੇ ਬੈਡਮਿੰਟਨ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦੂਸਰੀ ਪੋਜੀਸ਼ਨ ਹਾਸਿਲ ਕਰਕੇ ਸਿਲਵਰ ਮੈਡਲ ਜਿੱਤਿਆ ਤੇ ਮਲੋਟ ਦਾ ਨਾਮ ਰੌਸ਼ਨ ਕੀਤਾ।
ਇਨਾਂ ਦੋਨਾਂ ਡਾਕਟਰਾਂ ਨੇ ਮਲੋਟ ਬੈਡਮਿੰਟਨ ਕਲੱਬ ਦੇ ਸਰਪ੍ਰਸਤ ਮਾਸਟਰ ਵੇਦ ਪ੍ਰਕਾਸ਼ ਅਤੇ ਹੋਰ ਖਿਡਾਰੀਆਂ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ।
Author : Malout Live



