ਪੰਜਾਬ ਸਰਕਾਰ ਨੇ ਕੀਤਾ ਲੰਗੜਾ ਪੇਅ-ਕਮਿਸ਼ਨ ਲਾਗੂ -PSPCL ਪੈਨਸ਼ਨਰਜ਼ ਐਸੋਸੀਏਸ਼ਨ
ਮਲੋਟ:- ਅੱਜ ਯੂ.ਟੀ ਮੁਲਾਜਮ ਪੈਨਸ਼ਨਰਜ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਮਲੋਟ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਬਿਜਲੀ ਘਰ ਮਲੋਟ ਵਿਖੇ ਸਾਂਝੀ ਰੈਲੀ ਕੀਤੀ। ਜਿਸਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਲਈ ਲੰਗੜਾ ਪੇਅ-ਕਮਿਸ਼ਨ ਲਾਗੂ ਕੀਤਾ ਹੈ। ਜਿਸਦੇ ਵਿਰੋਧ ਵਜੋਂ ਸਮੂਹ ਮੁਲਾਜਮ ਜੱਥੇਬੰਦੀਆਂ ਨੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੋਇਆ ਹੈ। ਸਾਰੇ ਪੰਜਾਬ ਵਿੱਚ ਹੀ ਪੰਜਾਬ ਸਰਕਾਰ ਖਿਲਾਫ਼ ਘਿਰਾਓ, ਰੈਲੀਆਂ ਅਤੇ ਰੋਸ ਮੁਜ਼ਾਹਰੇ ਚੱਲ ਰਹੇ ਹਨ।
ਪਰ ਸਰਕਾਰ ਬੜੀ ਢੀਠਤਾਈ ਨਾਲ ਸੰਘਰਸ਼ਾਂ ਨੂੰ ਅਣਗੋਲਿਆ ਕਰ ਰਹੀ ਹੈ। ਅੱਜ ਦੀ ਰੈਲੀ ਵਿੱਚ ਮੰਗ ਕੀਤੀ ਗਈ ਕਿ ਪੇਅ-ਸਕੇਲ ਦੀਆਂ ਸਾਰੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਕੱਟੇ ਸਾਰੇ ਭੱਤੇ ਬਹਾਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਠੇਕੇ ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਸਾਰੇ ਕੰਮ ਸਰਕਾਰੀ ਤੌਰ ਤੇ ਕਰਵਾਏ ਜਾਣ, ਸਾਰੇ ਅਦਾਰਿਆਂ ਵਿੱਚ ਸਰਕਾਰੀ ਪੱਕੀ ਭਰਤੀ ਕੀਤੀ ਜਾਵੇ। ਇਸ ਦੌਰਾਨ ਸਟੇਜ ਦੀ ਜਿੰਮੇਵਾਰੀ ਬਲਜੀਤ ਸਿੰਘ ਪ੍ਰੈੱਸ ਸਕੱਤਰ TSU ਨੇ ਨਿਭਾਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਨੱਥਾ ਸਿੰਘ ਪੈਨਸ਼ਨਰਜ਼ ਐਸੋ., ਬਿੱਕਰ ਸਿੰਘ TSU, ਭੁਪਿੰਦਰ ਸਿੰਘ TSU, ਜੋਤ ਸਿੰਘ ਅਪਲਾਈ ਫੈਡਰੇਸ਼ਨ, ਮਾਸਟਰ ਹਿੰਮਤ ਸਿੰਘ, ਮਹਾਂਵੀਰ ਸ਼ਰਮਾ, ਜੋਗਿੰਦਰ ਸਿੰਘ, ਮੁਖਤਿਆਰ ਸਿੰਘ ਹਾਜ਼ਿਰ ਸਨ।