ਸ੍ਰੀ ਮੁਕਤਸਰ ਸਾਹਿਬ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿੱਖਿਆ ਵਿਭਾਗ ਪ੍ਰਾਇਮਰੀ ਤੋਂ ਮੰਗ ਕੀਤੀ ਗਈ ਹੈ ਕਿ ਜਿਲ੍ਹੇ ਵਿੱਚ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਜ਼ ਦੀਆਂ ਤਰੱਕੀਆਂ ਕਰ ਦਿੱਤੀਆਂ ਸਨ ਪਰੰਤੂ ਕੋਟ ਅਨੁਸਾਰ ਕੁਝ ਪੋਸਟਾਂ ਖਾਲੀ ਰਹਿ ਗਈਆਂ ਸਨ।ਕਰੋਨਾ ਮਹਾਂਮਾਰੀ ਕਾਰਨ ਪੰਜਾਬ ਵਿੱਚ ਕਰਫਿਊ ਲੱਗਣ ਦੀ ਹਾਲਤ ਵਿੱਚ ਬਾਕੀ ਬਚੀਆਂ ਪੋਸਟਾਂ ਨੂੰ ਭਰਨਾ ਸੰਭਵ ਨਹੀ ਹੋ ਸਕਿਆ ।

ਹੁਣ ਇੱਕ ਸਥਿਤੀ ਨਵੀਆਂ ਨਿਯੁਕਤੀਆਂ ਤੇ ਬਦਲੀਆਂ ਦੀ ਬਣੀ ਹੋਈ ਹੈ ਦੂਸਰੇ ਪਾਸੇ ਪ੍ਰਮੋਸ਼ਨਾ ਵਿੱਚਕਾਰ ਅਟਕੀਆਂ ਹੋਈਆਂ ਹਨ।ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਵਾਈ ਹੇਠ ਸਮੂਹ ਆਗੂਆਂ ਜਿੰਨਾ ਵਿੱਚ ਮਨੋਹਰ ਲਾਲ ਸ਼ਰਮਾ, ਹਿੰਮਤ ਸਿੰਘ, ਬਲਦੇਵ ਸਿੰਘ ਸਾਹੀਵਾਲ, ਜਸਕਰਨ ਸਿੰਘ, ਅਮਿਤ ਮੁਕਾਰ, ਮੁਕੇਸ਼ ਕੁਮਾਰ, ਪਰਮਜੀਤ ਸਿੰਘ ਮੁਕਤਸਰ, ਅਮਰੀਕ ਸਿੰਘ ਮਾਹਣੀਖੇੜਾ, ਰਮੇਸ਼ ਵਰਮਾ, ਰਜਿੰਦਰ ਬੱਠਲਾ, ਮੁਖਤਿਆਰ ਸਿੰਘ ਨੇ ਸਿੱਖਾ ਵਿਭਾਗ ਤੋਂ ਮੰਗ ਕੀਤੀ ਹੈ ਕਿ ਤਰੱਕੀਆਂ ਦੇ ਅਧੂਰੇ ਪਏ ਕੰੰ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇ ਤਾਂ ਜੋ ਅਧਿਆਪਕ ਵਰਗ ਅੰਦਰ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ।