ਝੋਨਾ ਲਾਉਣ ਦੀ ਸਰਕਾਰੀ ਮਿਤੀ ਦੀ ਪਿੰਡ ਆਲਮਵਾਲਾਝੋਨਾ ਲਾਉਣ ਦੀ ਸਰਕਾਰੀ ਮਿਤੀ ਦੀ ਪਿੰਡ ਆਲਮਵਾਲਾ ਦੇ ਕਿਸਾਨਾਂ ਨੇ ਕੀਤੀ ਨਿਖੇਧੀ ਦੇ ਕਿਸਾਨਾਂ ਨੇ ਕੀਤੀ ਨਿਖੇਧੀ

ਮਲੋਟ:- ਬੀਤੇ ਦਿਨੀਂ ਪਿੰਡ ਆਲਮਵਾਲਾ ਦੇ ਸਮੂਹ ਕਿਸਾਨਾਂ ਨੇ ਪਿੰਡ ਦੇ ਗੁਰਦੁਆਰੇ 'ਚ ਸਰਕਾਰ ਵੱਲੋਂ ਝੋਨਾ ਲਾਉਣ ਦੀ ਮਿੱਥੀ ਤਰੀਕ, 24 ਜੂਨ ਦਾ ਵਿਰੋਧ ਕੀਤਾ ਤੇ ਕਿਹਾ ਕਿ 24 ਤਰੀਕ ਤੋਂ ਬਾਅਦ ਲਾਇਆ ਝੋਨਾ ਪਿਛੇਤਾ ਹੋ ਜਾਵੇਗਾ, ਝਾੜ 'ਤੇ ਮਾੜਾ ਅਸਰ ਪੈਣ ਦੇ ਨਾਲ-ਨਾਲ ਮੰਡੀਕਰਨ ਮੌਕੇ ਨਮੀਂ ਦੀ ਮਾਤਰਾ ਵੀ ਨਹੀਂ ਟੁੱਟੇਗੀ। ਕੌਮੀ ਕਿਸਾਨ ਯੂਨੀਅਨ ਦੇ ਪ੍ਰਧਾਨ ਲੱਖਾ ਸ਼ਰਮਾ, ਬਲਤੇਜ ਸਿੰਘ ਸੇਖੋਂ ਆਦਿ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸੇਮ ਪ੍ਰਭਾਵਿਤ ਪਿੰਡਾਂ ਨੂੰ ਅਗੇਤਾ ਝੋਨਾ ਲਾਉਣ ਲਈ ਵਿਸ਼ੇਸ਼ ਛੋਟ ਦਿੱਤੀ ਜਾਂਦੀ ਸੀ ਪਰ ਇਸ ਵਾਰ ਉਹ ਵੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੀ 24 ਜੂਨ

ਦੀ ਤਰੀਕ ਬਹੁਤ ਲੇਟ ਹੈ, ਜਿਸਦਾ ਫਸਲ ਦੇ ਝਾੜ 'ਤੇ ਵੀ ਬੁਰਾ ਪ੍ਰਭਾਵ ਪਵੇਗਾ ਤੇ ਪਿਛੇਤਾ ਹੋਣ ਕਰਕੇ ਅੱਗੇ ਠੰਢ ਆ ਜਾਵੇਗੀ, ਝੋਨੇ `ਚ ਨਮੀਂ ਦੀ ਮਾਤਰਾ ਵੀ ਨਹੀਂ ਘਟੇਗੀ, ਫਿਰ ਕਿਸਾਨਾਂ ਨੂੰ ਫਸਲ ਤੁਲਵਾਉਣ ਲਈ ਕਾਟ ਦੇਣ ਲਈ ਮਜਬੂਰ ਹੋਣਾ ਪਵੇਗਾ। ਓਧਰ, ਮੰਡੀਆਂ 'ਚ ਬਾਸਮਤੀ ਤੇ ਝੋਨੇ ਦੀ ਫਸਲ ਇਕੱਠੀ ਆਉਣ ਕਰਕੇ ਮੰਡੀਕਰਨ ਦੀ ਵੀ ਦਿੱਕਤ ਆਵੇਗੀ। ਉਨ੍ਹਾਂ ਕਿਹਾ ਕਿ 24 ਜੂਨ ਤੋਂ ਬਾਅਦ ਬਾਸਮਤੀ ਲੱਗਣੀ ਸ਼ੁਰੂ ਹੋ ਜਾਵੇਗੀ, ਝੋਨੇ ਤੇ ਬਾਸਮਤੀ ਨੂੰ ਕਿਸਾਨ ਇਕੱਠਾ ਪਾਣੀ ਲਾਉਣਗੇ, ਜਿਸ ਕਾਰਨ ਪਾਣੀ ਦੀ ਖਪਤ ਵੀ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਕਾਰ ਝੋਨਾ ਲਾਉਣ ਦੀ ਤਰੀਕ ਵਿੱਚ ਤਬਦੀਲੀ ਕਰੇ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਸੇਮ ਪ੍ਰਭਾਵਿਤ ਕਿਸਾਨਾਂ ਨੂੰ ਵਿਸ਼ੇਸ਼ ਛੋਟ ਦਿੰਦਿਆਂ 24 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਦੇਵੇ । Author : Malout Live