ਕੈਲੋਸਟ੍ਰੋਲ ਨੂੰ ਇੰਝ ਕਰੋ ਸੌਖਿਆਂ ਹੀ ਕੰਟਰੋਲ
1. ਕੈਲੋਸਟ੍ਰੋਲ ਨੂੰ ਕਾਬੂ 'ਚ ਰੱਖਣ ਲਈ ਕਿਸ ਤਰ੍ਹਾਂ ਦੀ ਡਾਈਟ ਲੈ ਰਹੇ ਹੋ ਇਹ ਤੁਹਾਡੀ ਸਿਹਤ ਲਈ ਖਾਸ ਮਾਇਨੇ ਰੱਖਦਾ ਹੈ। ਭਾਵੇਂ ਫੈਟ ਡਾਈਟ ਦਾ ਇੱਕ ਜ਼ਰੂਰੀ ਹਿੱਸਾ ਹੈ ਪਰ ਸਿਹਤ ਖਰਾਬ ਕਰਨ ਵਾਲੇ ਫੈਟ ਤੋਂ ਬਚਣਾ ਚਾਹੀਦਾ ਹੈ। ਇੱਥੇ ਤਹਾਨੂੰ ਦੱਸ ਰਹੇ ਹਾਂ ਟ੍ਰਾਂਸ ਫੈਟ ਬਾਰੇ ਜੋ ਕਿ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ।
2.ਜ਼ਿਆਦਾਤਰ ਕੇਕ ਤੇ ਕੁਕੀਜ਼ ਦੇ ਲੇਬਲ ਤੇ ਮਿਸ਼ਰਨ 'ਚ ਟ੍ਰਾਂਸ ਫੈਟ ਜ਼ੀਰੋ ਲਿਖੀ ਹੁੰਦੀ ਹੈ ਪਰ ਇਹ ਸੱਚ ਨਹੀਂ ਹੈ। ਜੇਕਰ ਟ੍ਰਾਂਸ ਫੈਟ ਸਮੱਗਰੀ 0.5 ਗ੍ਰਾਮ ਤੋਂ ਘੱਟ ਹੈ ਤਾਂ ਨਿਰਮਾਤਾ ਇਸਨੂੰ ਜ਼ੀਰੋ ਗ੍ਰਾਮ ਲਿਖ ਸਕਦੇ ਹਨ।
3. ਇਸ ਦੀ ਮਾਤਰਾ ਫ੍ਰਾਂਸਟਿੰਗ 'ਚ ਰੱਖੀ ਮਠਿਆਈ ਖਾਣ ਨਾਲ ਵਧ ਜਾਂਦੀ ਹੈ। ਔਸਤਨ ਫ੍ਰਾਸਟਿੰਗ ਵਾਲੇ ਪਦਾਰਥਾਂ 'ਚ 2 ਗ੍ਰਾਮ ਟ੍ਰਾਂਸ ਫੈਟ ਹੁੰਦੀ ਹੈ ਤੇ ਇੰਨੀ ਮਾਤਰਾ 'ਚ ਹੀ ਚੀਨੀ ਹੁੰਦੀ ਹੈ।
4.ਬਿਸਕੁੱਟ ਦੀ ਗੱਲ ਕਰੀਏ ਤਾਂ ਇਸ 'ਚ 3.5 ਗ੍ਰਾਮ ਫੈਟ ਹੁੰਦਾ ਹੈ। ਇਸ 'ਚ ਰੋਜ਼ਾਨਾ ਜ਼ਰੂਰੀ ਸੋਡੀਅਮ ਦੀ ਅੱਧੀ ਮਾਤਰਾ ਹੁੰਦੀ ਹੈ।
5. ਆਰਟੀਫਿਸ਼ੀਅਲ ਮੱਖਣ 'ਚ ਕੁੱਲ ਤਿੰਨ ਗ੍ਰਾਮ ਫੈਟ ਦੀ ਮਾਤਰਾ ਹੁੰਦੀ ਹੈ।
6. ਫ੍ਰੈਂਚ ਫਰਾਈਜ ਜਾਂ ਫਰਾਈਡ ਚਿਕਨ ਦੇ ਸੇਵਨ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਬਨਸਪਤੀ ਘਿਓ ਜਾਂ ਹਾਈਡ੍ਰੋਜਨੇਟਿਡ ਫੈਟ 'ਚ ਤਲੇ ਜਾਣ।